Breaking NewsD5 specialIndiaNews

ਛਾਅ ਗਈ ਪੇਟੀਐਮ ! LPG ਸਿਲੰਡਰ ਦੀ ਬੁਕਿੰਗ ‘ਤੇ 2700 ਰੁ. ਤੱਕ ਦਾ ਕੈਸ਼ਬੈਕ

ਨਵੀਂ ਦਿੱਲੀ : ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ ਤੋਂ ਆਮ ਜਨਤਾ ਪ੍ਰੇਸ਼ਾਨ ਹੈ, ਕਿਉਂਕਿ ਐਲਪੀਜੀ ਦੀ ਕੀਮਤ ਵਧਣ ਨਾਲ ਘਰ ਦਾ ਬਜਟ ਵਿਗੜ ਜਾਂਦਾ ਹੈ ਅਤੇ ਇਸਦਾ ਸਭ ਤੋਂ ਜਿਆਦਾ ਪ੍ਰਭਾਵ ਮੱਧ ਵਰਗ ‘ਤੇ ਪੈਂਦਾ ਹੈ। ਅਜਿਹੇ ‘ਚ ਪੇਟੀਐਮ ਲੈ ਕੇ ਆਇਆ ਹੈ ਸ਼ਾਨਦਾਰ ਆਫਰ ਜਿਸਦੇ ਜ਼ਰੀਏ ਤੁਸੀ 2700 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਹ ਪੇਸ਼ਕਸ਼ ਪੇਟੀਐੱਮ ਵੱਲੋਂ ਦਿੱਤੀ ਜਾ ਰਹੀ ਹੈ। ਪੇਟੀਐੱਮ ਨੇ ਕਿਹਾ ਹੈ ਕਿ 3-ਪੇਅ 2,700 ਕੈਸ਼ਬੇਕ ਦੀ ਪੇਸ਼ਕਸ਼ ਦੀ ਫਿਰ ਤੋਂ ਵਾਪਸੀ ਹੋ ਗਈ ਹੈ।ਪੇਟੀਐੱਮ ਦਾ ਕਹਿਣਾ ਹੈ ਕਿ ਨਵੇਂ ਯੂਜ਼ਰਜ਼ ਇਸ ਕੈਸ਼ਬੇਕ ਦਾ ਫਾਇਦਾ ਲੈ ਸਕਣਗੇ।

ਹੁਣੇ ਆਈ ਬਾਦਲ ਪਰਿਵਾਰ ਲਈ ਵੱਡੀ ਦੁੱਖਦਾਈ ਖ਼ਬਰ! ਚੱਲਿਆਂ ਗੋਲੀਆਂ, ਹੋਇਆ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਜਿਸ ਵਿਚ ਉਨ੍ਹਾਂ ਨੂੰ ਲਗਾਤਾਰ 3 ਮਹੀਨਿਆਂ ਤੱਕ ਪਹਿਲੀ ਬੁਕਿੰਗ ਲਈ 900 ਰੁਪਏ ਤੱਕ ਦਾ ਕੈਸ਼ਬੇਕ ਮਿਲੇਗਾ। ਮਹੀਨੇ ਦਾ ਕੈਸ਼ਬੈਕ 10 ਰੁਪਏ ਤੋਂ 900 ਰੁਪਏ ਵਿਚਕਾਰ ਹੋ ਸਕਦਾ ਹੈ। ਨਵੇਂ ਯੂਜ਼ਰਜ਼ ਪੇਟੀਐੱਮ ਐਪ ਜਾਂ ਇਸ ਦੀ ਵੈੱਬਸਾਈਟ ਜ਼ਰੀਏ ਐੱਲ. ਪੀ. ਜੀ. ਗੈਸ ਸਿਲੰਡਰ ਦੀ ਬੁਕਿੰਗ ਤਿੰਨ ਮਹੀਨੇ ਲਗਾਤਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ। ਉੱਥੇ ਹੀ, ਮੌਜੂਦਾ ਯੂਜ਼ਰਜ਼ ਨੂੰ ਕੈਸ਼ਬੇਕ ਅੰਕ ਮਿਲਣਗੇ, ਜਿਨ੍ਹਾਂ ਨੂੰ ਟਾਪ ਬ੍ਰਾਂਡਜ਼ ਦੀ ਡੀਲਜ਼ ਤੇ ਗਿਫਟ ਵਾਊਚਰ ਲਈ ਰੀਡੀਮ ਕੀਤਾ ਜਾ ਸਕਦਾ ਹੈ। ਪੇਟੀਐੱਮ ਵੱਲੋਂ ਕੈਸ਼ਬੇਕ ਦੀ ਪੇਸ਼ਕਸ਼ ਇੰਡੇਨ, ਐੱਚ. ਪੀ. ਗੈਸ ਅਤੇ ਭਾਰਤ ਗੈਸ ਦੇ ਸਿਲੰਡਰ ਦੀ ਬੁਕਿੰਗ ‘ਤੇ ਲਾਗੂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button