ਚੱਲਦੀ ਰੇਲ ਗੱਡੀ ‘ਚ ਲੱਗੀ ਅੱਗ, ਵਾਲ-ਵਾਲ ਵਚੇ ਸੈਂਕੜੇ ਯਾਤਰੀ

ਪਟਨਾ: ਐਤਵਾਰ ਸਵੇਰੇ ਚੱਲਦੀ ਰੇਲ ਗੱਡੀ ਦੇ ਇੰਜਣ ‘ਚ ਅੱਗ ਲੱਗਣ ਨਾਲ ਸੈਂਕੜੇ ਯਾਤਰੀ ਵਾਲ-ਵਾਲ ਬਚ ਗਏ। ਉੱਤਰੀ ਬਿਹਾਰ ਦੇ ਰਕਸੌਲ-ਨਰਕਟਿਆਗੰਜ ਬਲਾਕ ‘ਤੇ ਭੇਲਹੀ ਰੇਲਵੇ ਸਟੇਸ਼ਨ ਕੋਲ ਚੱਲਦੀ ਰੇਲ ਗੱਡੀ ਦੇ ਇੰਜਣ ‘ਚ ਅੱਗ ਲੱਗ ਗਈ।ਹਾਦਸਾ ਭੇਲਹੀ ਸਟੇਸ਼ਨ ਕੋਲ ਪੁਲ ਨੰਬਰ 39 ‘ਤੇ ਰਕਸੌਲ-ਨਰਕਟਿਆਗੰਜ ਪੈਸੇਂਜਰ ਰੇਲ ਗੱਡੀ ਨੰਬਰ -5541 ਦੇ ਇੰਜਣ ‘ਚ ਸਵੇਰੇ 5.10 ਵਜੇ ਵਾਪਰਿਆ।
CM ਮਾਨ ਨੇ ਲਿਆ ਸਟੈਂਡ, ਵੱਡਾ ਫੇਰਬਦਲ, ਮਿੰਟਾਂ ‘ਚ ਕੀਤਾ ਫ਼ੈਸਲਾ D5 Channel Punjabi
ਅੱਗ ਸਭ ਤੋਂ ਪਹਿਲਾਂ ਰੇਲ ਗੱਡੀ ਦੇ ਗਾਰਡ ਨੇ ਦੇਖੀ, ਜਿਨ੍ਹਾਂ ਨੇ ਤੁਰੰਤ ਡਰਾਈਵਰਾਂ ਨੂੰ ਸੂਚਿਤ ਕੀਤਾ। ਉਸ ਸਮੇਂ ਰੇਲ ਗੱਡੀ ਭੇਲਹੀ ਰੇਲਵੇ ਸਟੇਸ਼ਨ ਕੋਲ ਸੀ। ਰੇਲ ਗੱਡੀ ਦੇ ਡਰਾਈਵਰਾਂ ਨੇ ਟਰੇਨ ਰੋਕਣ ਲਈ ਬਰੇਕ ਲਗਾਈ।ਯਾਤਰੀਆਂ ਨੇ ਤੁਰੰਤ ਰੇਲ ਗੱਡੀ ਤੋਂ ਛਾਲ ਮਾਰ ਦਿੱਤੀ। ਪੂਰੀ ਤਰ੍ਹਾਂ ਨਾਲ ਭੱਜ-ਦੌੜ ਪੈ ਗਈ ਅਤੇ ਯਾਤਰੀ ਕਾਫ਼ੀ ਗੁੱਸੇ ‘ਚ ਨਜ਼ਰ ਆਏ। ਗਾਰਡ ਅਤੇ ਡਰਾਈਵਰਾਂ ਨੇ ਤੁਰੰਤ ਭੇਲਹੀ ਸਟੇਸ਼ਨ ਮਾਸਟਰ ਅਤੇ ਰਕਸੌਲ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੂਚਿਤ ਕੀਤਾ।
#WATCH | Bihar: Fire broke out in the engine of a DMU train near Bhelwa railway station today. The train was going from Raxaul to Narkatiaganj. The cause of fire is yet to be ascertained. All passengers are safe, fire from the engine did not spread. Fire fighting ops are underway pic.twitter.com/2Hv6DwjJ8a
— ANI (@ANI) July 3, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.