ਚੱਕਰਵਾਤ ‘ਨਿਸਰਗ’ : 120 Km/h ਰਫਤਾਰ ਨਾਲ ਮਹਾਰਾਸ਼ਟਰ ਦੇ ਤੱਟੀ ਇਲਾਕੀਆਂ ਨਾਲ ਟਕਰਾਇਆ ਤੂਫਾਨ, ਮੁੰਬਈ ਏਅਰਪੋਰਟ ਬੰਦ

ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਬੁੱਧਵਾਰ ਨੂੰ ਦੱਸਿਆ ਕਿ ‘ਨਿਸਰਗ’ ਚੱਕਰਵਾਤੀ ਤੂਫਾਨ ਮਹਾਰਾਸ਼ਟਰ ਦੇ ਤਟ ‘ਤੇ ਅਲੀਬਾਗ ਨਾਲ ਟਕਰਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਕਰੀਬ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਕਰਾਇਆ। ਆਈਐਮਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੱਦਲ ਦਾ ਦਾਹਿਨਾ ਹਿੱਸਾ ਮਹਾਰਾਸ਼ਟਰ ਦੇ ਤੱਟੀ ਖੇਤਰ, ਖਾਸਕਰ ਰਾਇਗੜ ਜਿਲ੍ਹੇ ਤੋਂ ਹੋ ਕੇ ਗੁਜਰ ਰਿਹਾ ਹੈ। ਇਹ ਅਗਲੇ ਤਿੰਨ ਘੰਟੇ ‘ਚ ਮੁੰਬਈ ਅਤੇ ਠਾਣੇ ਜ਼ਿਲ੍ਹਿਆਂ ਵਿੱਚ ਪਹੁੰਚੇਗਾ। ਚੱਕਰਵਾਤੀ ਤੂਫਾਨ ਦੇ ਪੁੱਜਣ ਦੀ ਪਰਿਕ੍ਰੀਆ ਦੁਪਹਿਰ ਕਰੀਬ ਸਾਢੇ 12 ਵਜੇ ਸ਼ੁਰੂ ਹੋ ਗਈ ਸੀ।
ਕੈਪਟਨ ਖਿਲਾਫ ਵਧੀ ਬਗ਼ਾਵਤ!,ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ!,ਅਦਾਲਤ ਦਾ ਇੱਕ ਹੋਰ ਵੱਡਾ ਝਟਕਾ
ਮੁੰਬਈ ਦੇ ਜਿਆਦਾਤਰ ਇਲਾਕਿਆਂ ‘ਚ ਤੇਜ ਹਵਾਵਾਂ ਦੇ ਨਾਲ ਬਾਰਿਸ਼ ਹੋ ਰਹੀ ਹੈ। ਮੁੰਬਈ ਅਤੇ ਗੁਜਰਾਤ ਦੇ ਜਿਆਦਾਤਰ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਹੈ। ਜਿਸਨੂੰ ਦੇਖਦੇ ਹੋਏ ਪੁਲਿਸ ਨੇ ਸਮੁੰਦਰ ਤਟ ‘ਤੇ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਮੁੰਬਈ ਪੁਲਿਸ ਨੇ ਚੱਕਰਵਾਤ ਦੇ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਧਾਰਾ 144 ਦੇ ਤਹਿਤ ਲੋਕਾਂ ਦੇ ਸਮੁੰਦਰ ਤੱਟ ਤੋਂ ਇਲਾਵਾ ਸੈਰ ਸਪਾਟੇ ‘ਤੇ ਵੀ ਰੋਕ ਲਗਾ ਦਿੱਤੀ ਹੈ। ਲੋਕਾਂ ਨੂੰ ਪਾਰਕਾਂ ‘ਚ ਜਾਣ ਦੀ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਲੋਕਾਂ ਨੂੰ ਘਰ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਬੇਅਦਬੀ ਮਾਮਲਿਆਂ ‘ਚ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦਾ ਪਰਦਾਫਾਸ਼!, ਵੱਡੇ ਲੀਡਰ ਨੇ ਦਿੱਤੇ Live ਸਬੂਤ
105 ਤੋਂ 115 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲਣ ਅਤੇ ਭਾਰੀ ਬਾਰਿਸ਼ ਦੇ ਅਨੁਮਾਨ ਨੂੰ ਦੇਖਦੇ ਹੋਏ ਐਨਡੀਆਰਐਫ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਫੌਜ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਦੀ ਚਿਤਾਵਨੀ ਤੋਂ ਬਾਅਦ ਮਛੇਰੇ ਵਾਪਸ ਤਟ ‘ਤੇ ਪਰਤ ਆਏ। ਇਸਦੇ ਨਾਲ ਹੀ ਮਛੇਰੇ ਆਪਣੀ ਕਿਸ਼ਤੀ ਲੈ ਕੇ ਸੁਰੱਖਿਅਤ ਸਥਾਨਾਂ ‘ਤੇ ਜਾਂਦੇ ਵੀ ਨਜ਼ਰ ਆਏ। ਮੁੱਖਮੰਤਰੀ ਉੱਧਵ ਠਾਕਰੇ ਨੇ ਦਾਅਵਾ ਕੀਤਾ ਹੈ ਕਿ ਹਾਲਾਤ ਨਾਲ ਨਿੱਬੜਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੈ। ਹਾਲਾਂਕਿ ਮੁੱਖਮੰਤਰੀ ਨੇ ਨਾਲ ਹੀ ਇਹ ਵੀ ਕਿਹਾ ਕਿ ਉਹ ਇਹ ਅਰਦਾਸ ਕਰ ਰਹੇ ਹਨ ਕਿ ਇੱਥੇ ਤੱਕ ਪੁੱਜਦੇ – ਪੁੱਜਦੇ ਤੂਫਾਨ ਕਮਜ਼ੋਰ ਹੋ ਜਾਵੇ।
Pratap Bajwa Exclusive Interview-ਕੈਪਟਨ ਖਿਲਾਫ ਜੰਮ ਕੇ ਕੱਢੀ ਭੜਾਸ, ‘ਕੈਪਟਨ ਤਾਂ ਲੁਕੇ ਬੈਠੇ ਨੇ, ਮਿਲੀਏ ਕਿਥੇ”
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਪਾਲਘਰ ਜਿਲ੍ਹੇ ਦੇ ਹੇਠਲੇ ਇਲਾਕਿਆਂ ਤੋਂ ਲੋਕਾਂ ਨੂੰ ਕੱਢਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾ ਦਿੱਤਾ ਹੈ। ਸਰਕਾਰ ਨੇ ਸਿੰਧੂਦੁਰਗ ਅਤੇ ਰਾਇਗੜ ਜਿਲ੍ਹੇ ਲਈ ਅਲਰਟ ਜਾਰੀ ਕੀਤਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਹਾਲਾਤ ਦਾ ਜਾਇਜਾ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਐਨਡੀਆਰਐਫ, ਐਨਡੀਐਮਏ ਦੇ ਅਧਿਕਾਰੀਆਂ ਅਤੇ ਪ੍ਰਭਾਵਿਤ ਰਾਜਾਂ ਦੇ ਮੁੱਖਮੰਤਰੀਆਂ ਦੇ ਨਾਲ ਬੈਠਕ ਕਰਕੇ ਤਿਆਰੀਆਂ ਦੇ ਸੰਬੰਧ ‘ਚ ਜਾਣਕਾਰੀ ਲਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.