PunjabTop News

ਚੰਡੀਗੜ੍ਹ ਨੂੰ ਮਿਲਿਆ ਨਵਾਂ SSP, ਆਈਪੀਐੱਸ ਕੰਵਰਦੀਪ ਕੌਰ ਤਿੰਨ ਸਾਲ ਲਈ ਡੈਪੂਟੇਸ਼ਨ ‘ਤੇ ਚੰਡੀਗੜ੍ਹ ਐੱਸਐੱਸਪੀ ਵਜੋਂ ਦੇਣਗੇ ਸੇਵਾਵਾਂ

ਚੰਡੀਗੜ੍ਹ : ਆਖਰਕਾਰ ਅੱਜ ਚੰਡੀਗੜ੍ਹ ਨੂੰ ਨਵਾਂ ਐੱਸਐੱਸਪੀ ਮਿਲ ਗਿਆ ਹੈ। ਕੈਬਨਿਟ ਮਨਿਸਟਰੀ ਆਫ ਪਰਸੋਨਲ ਦੀ ਅਪੁਆਇੰਟਮੈਂਟ ਕਮੇਟੀ ਵੱਲੋਂ ਇਸ ਸਬੰਧੀ 4 ਮਾਰਚ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। MHA ਦੇ ਇੰਟਰ ਕੇਡਰ ਡੈਪੂਟੇਸ਼ਨ ਦੇ ਪ੍ਰਸਤਾਵ ‘ਤੇ ਕੈਬਨਿਟ ਨੇ ਮਨਜ਼ੂਰੀ ਦਿੰਦੇ ਹੋਏ ਪੰਜਾਬ ਕੇਡਰ 2013 ਬੈਚ ਦੀ IPS ਅਧਿਕਾਰੀ ਕੰਵਰਦੀਪ ਕੌਰ ਨੂੰ AGMUT ਕੇਡਰ ਚੰਡੀਗੜ੍ਹ ‘ਚ ਬਤੌਰ SSP ਯੂਟੀ ਦੇ ਅਹੁਦੇ ‘ਤੇ ਨਿਯੁਕਤੀ ਦਿੱਤੀ ਹੈ। ਇਸ ਸਬੰਧੀ ਭਾਰਤ ਸਰਕਾਰ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਆਈਪੀਐੱਸ ਕੰਵਰਦੀਪ ਕੌਰ ਤਿੰਨ ਸਾਲ ਲਈ ਡੈਪੂਟੇਸ਼ਨ ‘ਤੇ ਚੰਡੀਗੜ੍ਹ ਐੱਸਐੱਸਪੀ ਵਜੋਂ ਸੇਵਾਵਾਂ ਦੇਣਗੇ। ਕੰਵਰਦੀਪ ਕੌਰ ਚੰਡੀਗੜ੍ਹ ਦੀ ਦੂਸਰੀ ਮਹਿਲਾ ਐੱਸਐੱਸਪੀ ਹਨ।

ਪੰਜਾਬ ਦੇ ਹੱਕ ‘ਚ ਕੇਂਦਰ ਦਾ ਫ਼ੈਸਲਾ, ਚੰਡੀਗੜ੍ਹ ‘ਚ ਵੱਡਾ ਫੇਰਬਦਲ, ਹਰਿਆਣਾ ਨੂੰ ਝਟਕਾ! D5 Channel Punjabi

ਜ਼ਿਕਰਯੋਗ ਹੈ ਕਿ 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਅਚਾਨਕ ਵਾਪਸ ਆਉਣ ਤੋਂ ਬਾਅਦ ਐਸਐਸਪੀ (ਯੂਟੀ) ਦਾ ਅਹੁਦਾ ਖਾਲੀ ਪਿਆ ਸੀ। ਉਨ੍ਹਾਂ ਨੂੰ 12 ਦਸੰਬਰ 2022 ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button