ਚੰਡੀਗੜ੍ਹ ਪੁਲੀਸ ਨੇ ਸੈਕਟਰ 38 ਚੰਡੀਗੜ੍ਹ ਵਿੱਚ ਬਾਊਂਸਰ ਤੋਂ ਫਾਈਨਾਂਸਰ ਬਣੇ ਸੁਰਜੀਤ ਸਿੰਘ ਦੇ ਕਤਲ ਕੇਸ ਵਿੱਚ ਬੰਬੀਹਾ ਗਰੋਹ ਦੇ ਸ਼ਾਰਪ ਸ਼ੂਟਰ ਨੀਰਜ ਗੁਪਤਾ ਉਰਫ਼ ਚਸਕਾ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਲੱਕੀ ਪਟਿਆਲਾ ਉਰਫ਼ ਗੌਰਵ ਪਟਿਆਲ ਵਿਦੇਸ਼ ਤੋਂ ਬੰਬੀਹਾ ਗੈਂਗ ਚਲਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ 16 ਮਾਰਚ 2020 ਨੂੰ ਗੈਂਗਸਟਰ ਨੀਰਜ ਅਤੇ ਦੀਪਕ ਮਾਨ ਨੇ ਲੱਕੀ ਪਟਿਆਲ ਦੇ ਕਹਿਣ ‘ਤੇ ਸੈਕਟਰ 38 (ਵੈਸਟ) ‘ਚ ਸੁਰਜੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਉਸ ਦੌਰਾਨ ਸੁਰਜੀਤ ਸੈਕਟਰ 22 ਤੋਂ ਆਪਣਾ ਕੰਮ ਖਤਮ ਕਰਕੇ ਘਰ ਜਾ ਰਿਹਾ ਸੀ। ਇਸ ਘਟਨਾ ਨੂੰ ਪੂਰੀ ਵਿਉਂਤਬੰਦੀ ਅਤੇ ਰੇਕੀ ਤੋਂ ਬਾਅਦ ਅੰਜਾਮ ਦਿੱਤਾ ਗਿਆ। ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ। ਸੁਰਜੀਤ ਵੱਲ 5 ਗੋਲੀਆਂ ਚਲਾਈਆਂ ਗਈਆਂ। ਚਸਕਾ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਵੀ ਕੇਸ ਦਰਜ ਹਨ।ਸੁਰਜੀਤ ਦੀ ਛਾਤੀ, ਸਿਰ ਅਤੇ ਚਿਹਰੇ ‘ਤੇ ਗੋਲੀ ਮਾਰੀ ਗਈ ਸੀ। ਘਟਨਾ ਦੀ ਸੂਚਨਾ ਕਿਸੇ ਨੇ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਸੁਰਜੀਤ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਤਨੀ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਚਸਕਾ ਨੇ ਕਿਹਾ ਹੈ ਕਿ ਉਸ ਨੇ ਅਤੇ ਮਾਨ ਨੇ ਲੱਕੀ ਪਟਿਆਲ ਦੇ ਕਹਿਣ ‘ਤੇ ਸੁਰਜੀਤ ‘ਤੇ ਗੋਲੀ ਚਲਾਈ ਸੀ। ਚਸਕਾ ਨੂੰ ਪਿਛਲੇ ਸਾਲ 14 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੁਰਜੀਤ ਟ੍ਰਾਈਸਿਟੀ ਵਿੱਚ ਬਾਊਂਸਰ ਮੁਹੱਈਆ ਕਰਦਾ ਸੀ ਅਤੇ ਬਾਊਂਸਰਾਂ ਦੇ ਗਰੁੱਪਾਂ ਵਿੱਚ ਅਕਸਰ ਤਣਾਅ ਰਹਿੰਦਾ ਸੀ। ਇਸ ਦੇ ਨਾਲ ਹੀ ਸੁਰਜੀਤ ਦੀ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੋਈ ਸੀ। ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਸੁਰਜੀਤ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦਵਿੰਦਰ ਬੰਬੀਹਾ ਸਾਲ 2016 ਵਿੱਚ ਪੁਲਿਸ ਵੱਲੋਂ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਸੁਰਜੀਤ ਦੇ ਕਤਲ ਨੂੰ ਮਈ 2017 ਵਿੱਚ ਸਾਕੇਤਦੀ (ਪੰਚਕੂਲਾ) ਵਿਖੇ ਇੱਕ ਹੋਰ ਬਾਊਂਸਰ ਅਮਿਤ ਸ਼ਰਮਾ ਦੇ ਕਤਲ ਦਾ ਬਦਲਾ ਦੱਸਿਆ ਜਾਂਦਾ ਹੈ।
ਚੰਡੀਗੜ੍ਹ ਪੁਲੀਸ ਇਸ ਤੋਂ ਪਹਿਲਾਂ ਸੁਰਜੀਤ ਕਤਲ ਕੇਸ ਵਿੱਚ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਪਿਛਲੇ ਸਾਲ ਪ੍ਰੋਡਕਸ਼ਨ ਵਾਰੰਟ ’ਤੇ ਸੰਗਰੂਰ ਜੇਲ੍ਹ ਤੋਂ ਲੈ ਕੇ ਆਈ ਸੀ। ਪਤਾ ਲੱਗਾ ਹੈ ਕਿ ਸੁਖਪ੍ਰੀਤ ਨੇ ਪੁਲੀਸ ਰਿਮਾਂਡ ਵਿੱਚ ਸੁਰਜੀਤ ਕਤਲ ਕੇਸ ਦੀ ਸਾਜ਼ਿਸ਼ ਰਚਣ ਅਤੇ ਹਥਿਆਰਾਂ ਦੀ ਸਪਲਾਈ ਆਦਿ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੂੰ ਇਸ ਕਤਲ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਉਸ ਖਿਲਾਫ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਤੁਹਾਨੂੰ ਦੱਸ ਦੇਈਏ ਕਿ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਵੀ ਚਸਕਾ ਸਿੱਧੂ ਮੁਲਜ਼ਮ ਹੈ। 2020 ਵਿੱਚ, ਗੁਰਲਾਲ ਨੂੰ ਫੇਜ਼ 1, ਇੰਡਸਟਰੀਅਲ ਏਰੀਆ, ਚੰਡੀਗੜ੍ਹ ਵਿੱਚ ਇੱਕ ਮਾਲ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਗੁਰਲਾਲ ਐਸ.ਓ.ਪੀ.ਯੂ ਦੇ ਆਗੂ ਸਨ। ਚੰਡੀਗੜ੍ਹ ਪੁਲੀਸ ਪਹਿਲਾਂ ਹੀ ਗੁਰਲਾਲ ਬਰਾੜ ਕਤਲ ਕੇਸ ਵਿੱਚ ਚਸਕਾ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.