ਚੰਡੀਗੜ੍ਹ ‘ਚ 13 ਸਾਲ ਦੇ ਬੱਚੇ ਨੂੰ ਹਿਰਾਸਤ ‘ਚ ਲੈਣ ‘ਤੇ ਬੋਲੇ ਸੁਖਬੀਰ – ਲੋਕਾਂ ਦੇ ਖਿਲਾਫ ਬਰਦਾਸ਼ਤ ਨਹੀਂ ਕਰਨਗੇ ਜ਼ੁਲਮ

ਚੰਡੀਗੜ੍ਹ : ਚੰਡੀਗੜ੍ਹ ‘ਚ 13 ਸਾਲ ਦੇ ਬੱਚੇ ਨੂੰ ਹਿਰਾਸਤ ‘ਚ ਲੈਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਿੰਦਣਯੋਗ ਦੱਸਿਆ ਹੈ। ਬਾਦਲ ਨੇ ਟਵੀਟ ਕਰ ਕਿਹਾ ਕਿ, ਮੈਂ ਅੰਦਰ ਤੱਕ ਹੈਰਾਨ ਹਾਂ। ਇਹ ਦੇਖਣਾ ਸ਼ਰਮਨਾਕ ਅਤੇ ਨਿੰਦਣਯੋਗ ਹੈ ਕਿ ਸਾਡੇ ਕਿਸਾਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ‘ਚ ਛੋਟੇ ਬੱਚਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਅਸੀਂ ਪੰਜਾਬ ਦੇ ਲੋਕਾਂ ਦੇ ਖਿਲਾਫ ਇਨ੍ਹਾਂ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕਰਨਗੇ।
🔴LIVE| ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚਿਆ ਸਿੱਧੂ,ਕੀਤਾ ਵੱਡਾ ਸਿਆਸੀ ਧਮਾਕਾ
ਦੱਸ ਦਈਏ ਕਿ ਕਿਸਾਨ ਆਗੂ ਗੁਰਨਾਮ ਸਿੰਘ ਚਢੂਣੀ ਨੇ ਟਵਿਟਰ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਇੱਕ ਨਬਾਲਿਗ ਬੱਚਾ ਪੁਲਿਸ ਦੀ ਗੱਡੀ ‘ਚ ਬੈਠਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਨਬਾਲਿਗ ਬੱਚਾ ਕਹਿ ਰਿਹਾ ਹੈ ਕਿ ਉਸਨੂੰ ਪੁਲਿਸ ਭਲੇ ਹੀ ਜੇਲ੍ਹ ਲੈ ਜਾਵੇ, ਉਸਨੂੰ ਪਰਵਾਹ ਨਹੀਂ ਹੈ। ਜੇਕਰ ਉਸਨੂੰ ਕੁਝ ਹੋ ਜਾਂਦਾ ਹੈ ਤਾਂ ਸਿੰਘੂ ਬਾਰਡਰ ਤੋਂ ਆਏ ਕਿਸਾਨ ਉਸਨੂੰ ਆਪਣੇ ਨਾਲ ਲੈ ਜਾਣ। ਉਥੇ ਹੀ ਦੂਜੇ ਪਾਸੇ ਪੁਲਿਸ ਮੁਤਾਬਕ ਬੱਚਾ ਖੁਦ ਪੁਲਿਸ ਦੀ ਗੱਡੀ ‘ਚ ਆ ਕੇ ਬੈਠ ਗਿਆ ਸੀ। ਬਾਅਦ ‘ਚ ਜਦੋਂ ਪੁਲਿਸ ਨੇ ਬੱਚੇ ਨੂੰ ਦੇਖਿਆ ਤਾਂ ਉਸਨੂੰ ਤੁਰੰਤ ਗੱਡੀ ਤੋਂ ਉਤਾਰ ਦਿੱਤਾ ਗਿਆ।
I am shocked to the core. It is disgraceful and deplorable to see that small children are being arrested in a vicious attempt to bring down our farmers. We will not tolerate these atrocities against the people of Punjab. #FarmersProtest pic.twitter.com/r7DHHsYZI5
— Sukhbir Singh Badal (@officeofssbadal) July 18, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.