PunjabPunjabTop News

ਚੰਡੀਗੜ੍ਹ ਚ ਹੋਊ ਗ੍ਰਨੇਡ ਹਮਲੇ ਦੀ ਜਾਂਚ NIA ਹਵਾਲੇ

ਸੈਕਟਰ 10 ਦੀ ਕੋਠੀ ਨੰਬਰ 575 ਵਿੱਚ 11 ਸਤੰਬਰ ਨੂੰ ਹੋਏ ਗ੍ਰਨੇਡ ਧਮਾਕੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨਆਈਏ) ਕਰੇਗੀ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਚੰਡੀਗੜ੍ਹ ਪੁਲਿਸ ਨੇ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਸਬੂਤ ਐਨਆਈਏ ਨੂੰ ਸੌਂਪ ਦਿੱਤੇ ਹਨ।ਯੂਟੀ ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ਕਰ ਲਈ ਸੀ ਪਰ ਕੇਸ ਐਨਆਈਏ ਨੂੰ ਟਰਾਂਸਫਰ ਕਰਨ ਕਾਰਨ ਹੁਣ ਐਨਆਈਏ ਚਾਰਜਸ਼ੀਟ ਦਾਖ਼ਲ ਕਰੇਗੀ। ਜਾਂਚ ਤੋਂ ਬਾਅਦ NIA ਹੁਣ ਪ੍ਰੋਡਕਸ਼ਨ ਵਾਰੰਟ ‘ਤੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।
ਸੈਕਟਰ-10 ਸ਼ਹਿਰ ਦਾ ਸਭ ਤੋਂ ਪੌਸ਼ ਸੈਕਟਰ ਹੈ। 11 ਸਤੰਬਰ ਨੂੰ ਸੈਕਟਰ ਦੀ ਕੋਠੀ ਨੰਬਰ 575 ਵਿੱਚ ਆਟੋ ਸਵਾਰ ਦੋ ਨੌਜਵਾਨਾਂ ਨੇ ਹੈਂਡ ਗਰਨੇਡ ਸੁੱਟ ਕੇ ਧਮਾਕਾ ਕਰ ਦਿੱਤਾ ਸੀ।

ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਦੀਆਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਹ ਕੇਸ ਹਾਈ ਪ੍ਰੋਫਾਈਲ ਸੀ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਿੱਚ ਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜਸਕੀਰਤ ਸਿੰਘ ਚਾਹਲ ਇਸ ਘਰ ਵਿੱਚ ਰਹਿੰਦੇ ਸਨ। ਫੌਜ ਤੋਂ ਇਲਾਵਾ ਅੱਤਵਾਦੀਆਂ ਵੱਲੋਂ ਵੀ ਹੈਂਡ ਗ੍ਰੇਨੇਡ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਜਾਂਚ ਏਜੰਸੀਆਂ ਹੈਰਾਨ ਰਹਿ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button