PunjabTop News

ਚੰਡੀਗੜ੍ਹ ‘ਚ ਜੱਜ ਦੀ ਕੋਠੀ ‘ਤੇ ਡਿੱਗਿਆ Drone

ਚੰਡੀਗੜ੍ਹ ਦੇ ਸੈਕਟਰ-19 ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇਕ ਜੱਜ ਦੀ ਕੋਠੀ ਵਿਚ ਇਕ ਡ੍ਰੋਨ ਵਰਗੀ ਚੀਜ਼ ਆ ਕੇ ਡਿੱਗ ਗਈ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਮੌਕੇ ‘ਤੇ ਫੋਰੈਂਸਿੰਕ ਟੀਮ ਤੇ ਬੰਬ ਸਕੁਐਡ ਟੀਮ ਵੀ ਬੁਲਾਈ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਡ੍ਰੋਨ ਵਰਗੀ ਚੀਜ਼ ਇਕ 9 ਸਾਲਾ ਬੱਚੇ ਦੀ ਹੈ। ਹਾਲਾਂਕਿ ਪੁਲਿਸ ਨੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ।

ਜਾਣਕਾਰੀ ਮੁਤਾਬਕ ਐਤਵਾਰ ਛੁੱਟੀ ਹੋਣ ਕਾਰਨ ਜ਼ਿਆਦਾਤਰ ਬੱਚੇ ਘਰਾਂ ਵਿਚ ਖੇਡ ਰਹੇ ਸਨ। ਇਸੇ ਦੌਰਾਨ 9 ਸਾਲਾ ਬੱਚੇ ਦਾ ਡ੍ਰੋਨ ਵਰਗਾ ਦਿਖਣ ਵਾਲਾ ਉਪਕਰਨ ਜੱਜ ਦੀ ਕੋਠੀ ਦੇ ਪਰਿਸਰ ਵਿਚ ਡਿੱਗ ਗਿਆ। ਬੱਚੇ ਨੂੰ ਪਤਾ ਨਹੀਂ ਲੱਗਾ ਕਿ ਉਸ ਦਾ ਡ੍ਰੋਨ ਡਿੱਗ ਗਿਆ ਹੈ ਤੇ ਉਹ ਘਰ ਚਲਾ ਗਿਆ।

ਜੱਜ ਦੀ ਕੋਠੀ ‘ਤੇ ਤਾਇਨਾਤ ਸਟਾਫ ਨੇ ਜਿਵੇਂ ਹੀ ਡ੍ਰੋਨ ਨੂੰ ਡਿੱਗਿਆ ਹੋਇਆ ਦੇਖਿਆ, ਉਨ੍ਹਾਂ ਨੂੰ ਸ਼ੱਕ ਹੋਣ ਲੱਗਾ। ਸਟਾਫ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੈਕਟਰ-19 ਥਾਣਾ ਇੰਚਾਰਜ ਦੀ ਅਗਵਾਈ ਵਿਚ ਪੁਲਿਸ ਟੀਮ, ਬੰਬ ਨਿਰੋਧਕ ਦਸਤੇ, ਸੀਐੱਫਐੱਸਐੱਲ ਟੀਮ ਤੇ ਡੌਗ ਸੁਕੈਅਡ ਸਣੇ ਹੋਰ ਟੀਮਾਂ ਮੌਕੇ ‘ਤੇ ਪਹੁੰਚੀਆਂ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਨੂੰ ਅਲਰਟ ਕਰਕੇ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਆਸ-ਪਾਸ ਦੇ ਇਲਾਕੇ ਦੀ ਘੇਰਾਬੰਦੀ ਕਰ ਲਈ। ਜਾਂਚ ਦੇ ਬਾਅਦ ਸਪੱਸ਼ਟ ਹੋਇਆ ਕਿ ਇਹ ਡ੍ਰੋਨ ਇਕ ਬੱਚੇ ਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button