Breaking NewsD5 specialNewsPunjabTop News

ਚੋਣਾਂ ਲੜਨ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ

ਪਟਿਆਲਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸਿੱਧੂ ਦੇ ਇੰਸਟਾਗ੍ਰਾਮ ਪੇਜ ’ਤੇ ਅਪਲੋਡ ਕੀਤੀ ਗਈ ਹੈ। ਇਸ ਵੀਡੀਓ ’ਚ ਸਿੱਧੂ ਮੂਸੇਵਾਲਾ ਦੇ ਪਿਤਾ ਸੋਸ਼ਲ ਮੀਡੀਆ ’ਤੇ ਫੈਲੀਆਂ ਚੋਣਾਂ ਲੜਨ ਦੀਆਂ ਅਫਵਾਹਾਂ ਨੂੰ ਦੂਰ ਕਰ ਰਹੇ ਹਨ। ਸਿੱਧੂ ਦੇ ਪਿਤਾ ਵੀਡੀਓ ਦੀ ਸ਼ੁਰੂਆਤ ’ਚ ਕਹਿੰਦੇ ਹਨ, ‘‘ਸੋਸ਼ਲ ਮੀਡੀਆ ’ਤੇ ਪੋਸਟਾਂ ਦੇਖ ਕੇ ਮੇਰਾ ਮਨ ਦੁਖੀ ਹੁੰਦਾ ਹੈ। ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਇਨ੍ਹਾਂ ’ਤੇ ਯਕੀਨ ਨਾ ਕਰੋ। ਹਾਲੇ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ, ਮੇਰਾ ਕਿਸੇ ਇਲੈਕਸ਼ਨ ਲੜਨ ਦਾ ਕੋਈ ਮਨ ਨਹੀਂ ਹੈ। ਤੁਸੀਂ ਦੁੱਖ ’ਚ ਮੇਰਾ ਸਾਥ ਦਿੱਤਾ ਹੈ, ਤੁਹਾਡਾ ਬਹੁਤ ਧੰਨਵਾਦ।’’

Amit Shah Chandigarh : Punjab ਚੋਂ Congress ਦਾ ਸਫ਼ਾਇਆ! ਵੱਡੇ ਲੀਡਰ BJP ’ਚ ਸ਼ਾਮਲ | D5 Channel Punjabi

ਸਿੱਧੂ ਦੇ ਪਿਤਾ ਨੇ ਅੱਗੇ ਕਿਹਾ, ‘‘ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ’ਚ ਇਕ ਬੇਨਤੀ ਹੈ ਕਿ 8 ਤਾਰੀਖ਼ ਨੂੰ ਬੱਚੇ ਦਾ ਭੋਗ ਹੈ, ਤੁਸੀਂ ਆਇਓ, ਰਹਿੰਦੀਆਂ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਦਿਲ ਖੋਲ੍ਹ ਕੇ ਸਾਂਝੀਆਂ ਕਰਾਂਗਾ। ਮੇਰਾ ਮਨ ਇਸ ਵੇਲੇ ਬਹੁਤਾ ਕੁਝ ਕਹਿਣ ਦੇ ਹਾਲਾਤ ’ਚ ਨਹੀਂ ਹੈ।’’ ਦੱਸ ਦੇਈਏ ਕਿ ਇਹ ਵੀਡੀਓ ਸਿੱਧੂ ਦੇ ਪਿਤਾ ਤੇ ਮਾਤਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਸਾਹਮਣੇ ਆਈ ਹੈ। ਅੱਜ ਚੰਡੀਗੜ੍ਹ ਵਿਖੇ ਸਿੱਧੂ ਦੇ ਮਾਤਾ-ਪਿਤਾ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤੇ ਆਪਣੇ ਪੁੱਤਰ ਦੇ ਕਤਲ ਦੀ ਜਾਂਚ ਉੱਚ ਪੱਧਰ ’ਤੇ ਕਰਵਾਉਣ ਦੀ ਗੱਲ ਆਖੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button