NationalTop News

ਚੇਨਈ ਹਵਾਈ ਅੱਡੇ ‘ਤੇ ਵੱਡਾ ਹਾਦਸਾ ਹੋਣੋਂ ਟਲਿਆ, ਇੰਜਣ ਦਾ ਨਿਕਲਿਆ ਧੂੰਆਂ

ਚੇਨਈ ਹਵਾਈ ਅੱਡੇ ‘ਤੇ ਅੱਜ ਵੱਡਾ ਹਾਦਸਾ ਹੋਣੋਂ ਟਲ ਗਿਆ। ਦੁਬਈ ਜਾ ਰਹੇ ਜਹਾਜ਼ ‘ਚ ਟੇਕ ਆਫ ਹੋਣ ਤੋਂ ਪਹਿਲਾਂ ਹੀ ਇੰਜਣ ‘ਚੋਂ ਧੂੰਆਂ ਨਿਕਲਣ ਲੱਗਾ। ਜਾਣਕਾਰੀ ਮੁਤਾਬਕ ਬੀਤੀ ਰਾਤ ਚੇਨਈ-ਦੁਬਈ ਅਮੀਰਾਤ ਦੀ ਫਲਾਈਟ ਦੇ ਰਵਾਨਾ ਹੋਣ ਤੋਂ ਪਹਿਲਾਂ ਜਹਾਜ਼ ਦੇ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਸ ਕਾਰਨ ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਕੋਈ ਯਾਤਰੀ ਮੌਜੂਦ ਨਹੀਂ ਸੀ। ਦਰਅਸਲ ਇਹ ਹਾਦਸਾ ਟੇਕ ਆਫ ਤੋਂ ਕੁਝ ਸਮਾਂ ਪਹਿਲਾਂ ਹੋਇਆ ਸੀ। ਚੇਨਈ ਇੰਟਰਨੈਸ਼ਨਲ ਏਅਰਪੋਰਟ ਤੋਂ ਐਮੀਰੇਟਸ ਦੀ ਫਲਾਈਟ ਨੇ ਮੰਗਲਵਾਰ ਰਾਤ 9.50 ਵਜੇ ਦੁਬਈ ਲਈ ਉਡਾਣ ਭਰਨੀ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਓਵਰਫਿਲ ਹੋਣ ਕਾਰਨ ਇੰਜਣ ਵਿੱਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਸ ਫਲਾਈਟ ‘ਚ 300 ਤੋਂ ਜ਼ਿਆਦਾ ਯਾਤਰੀਆਂ ਨੇ ਸਫਰ ਕਰਨਾ ਸੀ। ਫਾਇਰ ਫਾਈਟਰਜ਼ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਇਸ ਹਾਦਸੇ ਕਾਰਨ ਫਲਾਈਟ ਕਰੀਬ 2 ਘੰਟੇ ਲੇਟ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button