Breaking NewsD5 specialNewsSportsTop News

ਚੇਨਈ ਦੀ ਲਗਾਤਾਰ ਤੀਜੀ ਹਾਰ ਤੋਂ ਬਾਅਦ ਕੀ ਬੋਲੇ ਕਪਤਾਨ ਜਡੇਜਾ ?

ਨਵੀਂ ਦਿੱਲੀ : ਚੇਨਈ ਸੁਪਰਕਿੰਗਜ਼ ਦੀ ਇਸ ਸਾਲ ਆਈ . ਪੀ . ਐੱਲ . ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਟੀਮ ਨੂੰ ਪਹਿਲੇ ਤਿੰਨ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਕਿੰਗਜ਼ ਦੀ ਟੀਮ ਨੇ ਚੇਨਈ ਨੂੰ 54 ਦੌੜਾਂ ਨਾਲ ਹਰਾ ਕੇ ਮੈਚ ਜਿੱਤਿਆ। ਇਸ ਮੈਚ ‘ਚ ਨਾ ਤਾਂ ਚੇਨਈ ਦੇ ਗੇਂਦਬਾਜ਼ ਕੁਝ ਖ਼ਾਸ ਕਰ ਸਕੇ ਤੇ ਨਾ ਹੀ ਬੱਲੇਬਾਜ਼। ਮੈਚ ਤੋਂ ਬਾਅਦ ਚੇਨਈ ਦੇ ਕਪਤਾਨ ਜਡੇਜਾ ਨੇ ਇਸ ਹਾਰ ਦਾ ਠੀਕਰਾ ਬੱਲੇਬਾਜ਼ਾਂ ਦੇ ਸਿਰ ਭੰਨਿਆ।

ਦਿੱਲੀ ਤੋਂ ਜਾਰੀ ਹੋਈ ਚਿੱਠੀ, ਕਸੂਤੀ ਫਸੀ ਮਾਨ ਸਰਕਾਰ | D5 Channel Punjabi

ਜਡੇਜਾ ਨੇ ਕਿਹਾ ਕਿ ਅਸੀਂ ਪਾਵਰਪਲੇਅ ਦੇ ਦੌਰਾਨ ਜ਼ਿਆਦਾ ਵਿਕਟ ਗੁਆ ਦਿੱਤੇ। ਇਸ ਕਾਰਨ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਹੋ ਸਕਿਆ। ਸਾਨੂੰ ਬਿਹਤਰ ਹੋਣ ਲਈ ਨਵੇਂ ਰਸਤੇ ਲੱਭਣਗੇ ਹੋਣਗੇ ਤੇ ਜ਼ੋਰਦਾਰ ਵਾਪਸੀ ਕਰਨੀ ਹੋਵੇਗੀ। ਗਾਇਕਵਾੜ ਦੇ ਖ਼ਰਾਬ ਪ੍ਰਦਰਸ਼ਨ ਤੇ ਜਡੇਜਾ ਨੇ ਕਿਹਾ ਕਿ ਸਾਨੂੰ ਉਸ ਨੂੰ ਅਜੇ ਸਮਾਂ ਦੇਣਾ ਹੋਵੇਗਾ ਤਾਂ ਜੋ ਉਸ ਦਾ ਆਤਮਵਿਸ਼ਵਾਸ ਦੁਬਾਰਾ ਵਾਪਸ ਆ ਸਕੇ। ਸਾਨੂੰ ਪਤਾ ਹੈ ਕਿ ਉਹ ਬਹੁਤ ਸ਼ਾਨਦਾਰ ਖਿਡਾਰੀ ਹੈ। ਅਸੀਂ ਉਸ ਨੂੰ ਪੂਰਾ ਸਪੋਰਟ ਕਰਾਂਗੇ ਤੇ ਉਮੀਦ ਹੈ ਕਿ ਉਹ ਜ਼ਰੂਰ ਵਾਪਸੀ ਕਰੇਗਾ।

ਕਾਂਗਰਸ ਪ੍ਰਧਾਨ ਨੇ ਫੜਿਆ ਕੇਜਰੀਵਾਲ ਦਾ ਹੱਥ! ਛੱਡੀ ਪਾਰਟੀ? D5 Channel Punjabi

ਜਡੇਜਾ ਨੇ ਅੱਗੇ ਕਿਹਾ ਕਿ ਦੁਬੇ ਨੇ ਬਹੁਤ ਹੀ ਬਿਹਤਰੀਨ ਬੱਲੇਬਾਜ਼ੀ ਕੀਤੀ। ਉਹ ਚੰਗੀ ਲੈਅ ‘ਚ ਹੈ ਤੇ ਆਉਣ ਵਾਲੇ ਮੈਚਾਂ ‘ਚ ਉਹ ਸਾਡੇ ਲਈ ਉਪਯੋਗੀ ਹੋ ਸਕਦਾ ਹੈ। ਅਸੀਂ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਹੋਰ ਵੀ ਮਿਹਨਤ ਕਰਨੀ ਦੀ ਲੋੜ ਹੈ ਤੇ ਜ਼ੋਰਦਾਰ ਵਾਪਸੀ ਕਰਨੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button