NewsBreaking NewsInternational

ਚੀਨ ਨੇ DNA ‘ਚ ਛੇੜਛਾੜ ਕਰ ਪੈਦਾ ਕੀਤਾ ਦੁਨੀਆ ਦਾ ਪਹਿਲਾ ‘ਡਿਜ਼ਾਈਨਰ ਬੱਚਾ’

ਬੀਜਿੰਗ : ਚੀਨ ਵਿੱਚ ਦੁਨੀਆ ਦਾ ਪਹਿਲਾ ਜੈਨੇਟਿਕਲ ਮਾਡੀਫਾਈਡ ਬੱਚਾ ਪੈਦਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਥੋਂ ਦੇ ਇੱਕ ਖੋਜਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੈਨੇਟਿਕਲ ਐਡੀਟਿੰਗ ( ਡੀਐੱਨਏ ਨਾਲ ਛੇੜਛਾੜ ) ਕਰਕੇ ਜੁੜਵਾ ਬੱਚੀਆਂ (ਲੂਲੂ ਅਤੇ ਨਾਨਾ) ਦੇ ਭਰੂਣ ਨੂੰ ਵਿਕਸਿਤ ਕੀਤਾ ਹੈ, ਜਿਨ੍ਹਾਂ ਦਾ ਇਸੇ ਮਹੀਨੇ ਜਨਮ ਹੋਇਆ ਹੈ। ਮਨੁੱਖੀ ਭਰੂਣ ‘ਚ ਜੀਨ ਨੂੰ ਐਡਿਟ ਕਰਨ ਲਈ ਇੱਕ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਖੋਜਕਾਰ ਹੇ ਜਿਆਨਕੁਈ ਨੇ ਕਈ ਸਾਲਾਂ ਤੱਕ ਲੈਬ ਵਿੱਚ ਚੂਹੇ, ਬਾਂਦਰ ਅਤੇ ਇਨਸਾਨ ਦੇ ਭਰੂਣ ‘ਤੇ ਅਧਿਐਨ ਕੀਤਾ ਹੈ ਤੇ ਉਨ੍ਹਾਂ ਨੇ ਆਪਣੀ ਇਸ ਤਕਨੀਕ ਦੇ ਪੇਟੈਂਟ ਦੀ ਅਰਜੀ ਦਿੱਤੀ ਹੈ।

27 11 2018 china designer baby 18686704

ਅਮਰੀਕਾ ਨੂੰ ਛੱਡਿਆ ਪਿੱਛੇ
ਇਸ ਖੋਜ ਵਿੱਚ ਅਮਰੀਕਾ ਦੇ ਫਿਜ਼ਿਕਸ ਅਤੇ ਬਾਇਓਇੰਜੀਨੀਅਰ ਪ੍ਰੋਫੈਸਰ ਮਾਈਕਲ ਡੀਮ ਵੀ ਸ਼ਾਮਿਲ ਸਨ। ਚੀਨ ਅਤੇ ਅਮਰੀਕਾ ਕਾਫ਼ੀ ਸਮੇਂ ਤੋਂ ਜੈਨੇਟਿਕਲ ਐਡੀਟਿਡ ਭਰੂਣ ‘ਤੇ ਜਾਂਚ ਕਰ ਰਹੇ ਸਨ। ਹਾਲਾਂਕਿ ਅਮਰੀਕਾ ਵਿੱਚ ਜੀਨ ਐਡੀਟਿੰਗ ਕਰਨ ‘ਤੇ ਬੈਨ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡੀਐੱਨਏ ਵਿੱਚ ਨਕਲੀ ਤਰੀਕੇ ਨਾਲ ਕੀਤੀ ਤਬਦੀਲੀ ਅਗਲੀ ਪੀੜ੍ਹੀ ਤੱਕ ਪਹੁੰਚ ਸਕਦੀ ਹੈ ਅਤੇ ਹੋਰ ਜੀਨਜ਼ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਚੀਨ ਵਿੱਚ ਇਨਸਾਨੀ ਕਲੋਨ ਬਣਾਉਣਾ ਬੈਨ ਹੈ ਪਰ ਇਸ ਤਰ੍ਹਾਂ ਦੀ ਜਾਂਚ ਦੀ ਇਜਾਜ਼ਤ ਹੈ। ਲਿਹਾਜ਼ਾ ਚੀਨ ਨੇ ਦੁਨੀਆ ‘ਚ ਪਹਿਲੀ ਵਾਰ ਜੈਨੇਟਿਕੈਲ ਐਡੀਟਿਡ ਭਰੂਣ ਨੂੰ ਇਨਸਾਨੀ ਕੋਖ ਵਿੱਚ ਰੱਖਿਆ ਅਤੇ ਇਸਨੂੰ ਪੈਦਾ ਕਰਨ ਵਿੱਚ ਸਫਲਤਾ ਹਾਸਲ ਕੀਤੀ।

g1 2

ਕੀ ਹੈ ਡਿਜ਼ਾਈਨਰ ਬੇਬੀ?
ਹਰ ਇਨਸਾਨ ਦੀ ਚਾਹ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਅਤੇ ਸੋਹਣਾ ਹੋਵੇ ਉਨ੍ਹਾਂ ਦੇ ਬਚੇ ਅਜਿਹੇ ਹੋਣ , ਅੱਖਾਂ ਅਜਿਹੀਆਂ ਹੋਣ ਆਦਿ। ਅਜੋਕੇ ਯੁੱਗ ਵਿੱਚ ਵਿਗਿਆਨੀ ਅਜਿਹਾ ਕਰਨ ਵਿੱਚ ਵੀ ਸਮਰੱਥ ਹਨ ਪਰ ਇਸਨੂੰ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਵੀ ਮੰਨਿਆ ਜਾਂਦਾ ਹੈ। ਇਸ ਤਕਨੀਕ ਵਿੱਚ ਭਰੂਣ ਦੇ ਡੀਐੱਨਏ ਨਾਲ ਛੇੜਛਾੜ ਯਾਨੀ ਬਦਲਾਅ ਕੀਤਾ ਜਾਂਦਾ ਹੈ।

g3

ਕੀ ਸੀ ਖੋਜ ਦਾ ਮਕਸਦ
ਉਨ੍ਹਾਂ ਕਿਹਾ ਕਿ ਸਾਡੀ ਇਸ ਖੋਜ ਦਾ ਮਕਸਦ ਕਿਸੇ ਖਾਨਦਾਨੀ ਬਿਮਾਰੀ ਦਾ ਇਲਾਜ ਜਾਂ ਉਸਦੀ ਰੋਕਥਾਮ ਕਰਨਾ ਨਹੀਂ ਹੈ, ਸਗੋਂ ਐਚਆਈਵੀ, ਏਡਜ਼ ਵਾਈਰਸ ਤੋਂ ਭਵਿੱਖ `ਚ ਇਨਫੈਕਸ਼ਨ ਰੋਕਣਾ ਦੀ ਸਮਰਥਾ ਪੈਦਾ ਕਰਨਾ ਹੈ ਜੋ ਲੋਕਾਂ ਦੇ ਕੋਲ ਕੁਦਰਤੀ ਹੁੰਦਾ ਹੈ।

Read Also ਇੱਕ ਬੇਰਹਿਮ ਮਾਂ ਨੇ ਭਾਖੜਾ ਨਹਿਰ ‘ਚ ਸੁੱਟਿਆ ਆਪਣਾ 6 ਸਾਲਾ ਬੱਚਾ

ਖੋਜ ‘ਚ ਸ਼ਾਮਲ ਹੋਏ ਲੋਕਾਂ ਨੇ ਆਪਣੀ ਪਹਿਚਾਣ ਦੱਸਣ ਤੋਂ ਕੀਤਾ ਇਨਕਾਰ
ਜਿਆਨਕੁਈ ਨੇ ਕਿਹਾ ਕਿ ਇਸ ਖੋਜ `ਚ ਸ਼ਾਮਲ ਮਾਤਾ-ਪਿਤਾ ਨੇ ਆਪਣੀ ਪਹਿਚਾਣ ਦੱਸਣ ਜਾਂ ਇੰਟਰਵਿਊ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਵੀ ਨਹੀਂ ਦੱਸਣਗੇ ਕਿ ਉਹ ਕਿੱਥੇ ਰਹਿੰਦੇ ਹਨ ਅਤੇ ਉਨ੍ਹਾਂ ਇਹ ਪ੍ਰਯੋਗ ਕਿੱਥੇ ਕੀਤਾ।

g4

ਦਾਅਵੇ ਦੀ ਪੁਸ਼ਟੀ ਨਹੀਂ
ਹਾਲਾਂਕਿ, ਖੋਜਕਾਰ ਦੇ ਇਸ ਦਾਅਵੇ ਦੀ ਸਵਤੰਤਰ ਤੌਰ `ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਅਤੇ ਇਸਦਾ ਪ੍ਰਕਾਸ਼ਨ ਕਿਤੇ `ਚ ਵੀ ਨਹੀਂ ਹੋਇਆ ਹੈ ਜਿੱਥੇ ਹੋਰ ਮਹਿਰਾਂ ਨੇ ਇਸ `ਤੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਮੰਗਲਵਾਰ ਨੂੰ ਸ਼ੁਰੂ ਹੋ ਰਹੇ ਜੀਨ ਅਡੀਟਿੰਗ ਦੇ ਇਕ ਅੰਤਰਰਾਸ਼ਟਰੀ ਸੰਮੇਲਨ ਦੇ ਆਯੋਜਨ ਮੌਕੇ ਸੋਮਵਾਰ ਨੂੰ ਹਾਂਗਕਾਂਗ `ਚ ਗੱਲਬਾਤ `ਚ ਇਸਦਾ ਖੁਲਾਸਾ ਕੀਤਾ। ਇਸ ਤੋਂ ਪਹਿਲਾਂ ਏਪੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ `ਚ ਵੀ ਇਹ ਦਾਅਵਾ ਕੀਤਾ ਗਿਆ।

g5 768x432

ਉਨ੍ਹਾਂ ਕਿਹਾ ਕਿ ਮੈਂ ਪੂਰੀ ਮਜ਼ਬੂਤੀ ਨਾਲ ਇਸ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਾ ਹਾਂ ਕਿ ਇਹ ਖੋਜ ਕੇਵਲ ਪਹਿਲ ਨਾ ਰਹੇ, ਸਗੋਂ ਇਕ ਮਿਸਾਲ ਵੀ ਬਣੇ। ਇਸ ਤਰ੍ਹਾਂ ਦੇ ਵਿਗਿਆਨ ਨੂੰ ਆਗਿਆ ਦੇਣ ਜਾਂ ਰੋਕਣ ਸਬੰਧੀ ਜਿਆਨਕਈ ਨੇ ਕਿਹਾ ਕਿ ਭਵਿੱਖ ਬਾਰੇ ਸਮਾਜ ਫੈਸਲਾ ਕਰੇਗਾ। ਕੁਝ ਵਿਗਿਆਨੀ ਇਸ ਖਬਰ ਨੂੰ ਸੁਣਕੇ ਹੈਰਾਨ ਸਨ ਅਤੇ ਉਨ੍ਹਾਂ ਇਸ ਖੋਜ ਦੀ ਨਿੰਦਾ ਕੀਤੀ।

g6

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button