Breaking NewsD5 specialIndiaInternationalNews

ਚੀਨ ਨਹੀਂ ਇਨ੍ਹਾਂ ਦੇਸ਼ਾਂ ਤੋਂ ਭਾਰਤ ‘ਚ ਆਇਆ ਕੋਰੋਨਾ ਵਾਇਰਸ, ਨਵੀਂ ਸਟੱਡੀ ‘ਚ ਦਾਅਵਾ

ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਚੀਨ ਅਤੇ ਵੁਹਾਨ ਤੋਂ ਫੈਲਿਆ। ਜ਼ਿਆਦਾਤਰ ਮਾਮਲੇ ਵੀ ਉਥੋਂ ਹੀ ਸਾਹਮਣੇ ਆਏ ਪਰ ਭਾਰਤ ‘ਚ ਹੋਈ ਇੱਕ ਨਵੀਂ ਸਟੱਡੀ ‘ਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਚੀਨ ਤੋਂ ਨਹੀਂ ਆਇਆ। ਭਾਰਤ ‘ਚ ਕੋਰੋਨਾ ਵਾਇਰਸ ਦਾ ਸੰਕਰਮਣ ਦੂਜੇ ਦੇਸ਼ਾਂ ਤੋਂ ਆਇਆ ਹੈ। ਇਹ ਦਾਅਵਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵੱਲੋਂ ਕੀਤਾ ਗਿਆ ਹੈ। IISC ਨੇ ਆਪਣੀ ਸਟੱਡੀ ‘ਚ ਦਾਅਵਾ ਕੀਤਾ ਹੈ ਕਿ ਇਹ ਵਾਇਰਸ ਭਾਰਤ ‘ਚ ਚੀਨ ਤੋਂ ਨਹੀਂ ਸਗੋਂ ਯੂਰੋਪੀ, ਮਿਡਲ ਈਸਟ, ਓਸ਼ਨਿਆ ਅਤੇ ਦੱਖਣੀ ਏਸ਼ੀਆ ਦੇ ਦੇਸ਼ਾਂ ਤੋਂ ਫੈਲਿਆ ਹੈ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ‘ਚ ਭਾਰਤੀ ਜਿਆਦਾਤਰ ਰੋਜ਼ਗਾਰ ਦੇ ਸਿਲਸਿਲੇ ਵਿੱਚ ਕੰਮ ਕਰਦੇ ਹਨ ਜਾਂ ਰਹਿੰਦੇ ਹਨ। ਇਨ੍ਹਾਂ ਦੇਸ਼ਾਂ ਤੋਂ ਜ਼ਿਆਦਾਤਰ ਭਾਰਤੀ ਪਰਵਾਸੀ ਵਾਪਸ ਵੀ ਆਏ ਹਨ। IISC ਦੀ ਇਸ ਸਟੱਡੀ ਦਾ ਆਧਾਰ ਜੀਨੋਮਿਕਸ ਸਟੱਡੀ ਹੈ। IISC ਦੀ ਟੀਮ ਨੇ ਭਾਰਤ ‘ਚ ਮੌਜੂਦ ਵਾਇਰਸ ਦੇ ਜੀਨੋਮ ਦਾ ਹੋਰ ਦੇਸ਼ਾਂ ਦੇ ਜੀਨੋਮ ਨਾਲ ਮਿਲਾਨ ਕਰਵਾਇਆ। ਇਸ ਤੋਂ ਬਾਅਦ ਪਤਾ ਲੱਗਾ ਕਿ ਭਾਰਤ ‘ਚ ਮੌਜੂਦ ਕੋਰੋਨਾ ਵਾਇਰਸ ਦਾ ਜੀਨੋਮ ਚੀਨ ਦੇ ਵਾਇਰਸ ਨਾਲ ਨਹੀਂ ਮਿਲਦਾ ਹੈ।

ਸਵੇਰੇ ਸਵੇਰੇ ਸੁਣੋ ਬਹੁਤ ਵੱਡੀ ਖ਼ਬਰ | ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ | ਮਹਾਂ ਨਲਾਇਕੀ ਦਾ ਪਰਦਾਫਾਸ਼

ਭਾਰਤ ‘ਚ ਜ਼ਿਆਦਾਤਰ ਮਾਮਲਿਆਂ ‘ਚ ਕੋਰੋਨਾ ਵਾਇਰਸ ਦਾ ਜੀਨੋਮ ਯੂਰੋਪੀ ਦੇਸ਼ਾਂ ਨਾਲ ਮਿਲਦਾ ਹੈ। IISC ਨੇ 137 ਸੈਂਪਲ ਲਏ ਸਨ। ਇਨ੍ਹਾਂ ਨੂੰ ਦੋ ਕਲਸਟਰ ‘ਚ ਵੰਡਿਆ ਗਿਆ ਸੀ। ਇਹਨਾਂ ਵਿਚੋਂ 129 ਸੈਂਪਲ ਯੂਰੋਪੀ, ਮਿਡਲ ਈਸਟ, ਓਸ਼ਨਿਆ ਅਤੇ ਦੱਖਣੀ ਏਸ਼ੀਆ ਦੇ ਵਾਇਰਸ ਨਾਲ ਮਿਲਦੇ ਹਨ। ਪਹਿਲਾਂ ਕਲਸਟਰ ‘ਚ ਭਾਰਤੀ ਕੋਰੋਨਾ ਵਾਇਰਸ ਦੇ ਨਮੂਨੇ ਓਸ਼ਨਿਆ, ਕੁਵੈਤ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਨਮੂਨਿਆਂ ਦੇ ਨਾਲ ਮਿਲਦੇ ਹਨ।

Weather | ਪੰਜਾਬ ‘ਚ ਭਿਆਨਕ ਤੂਫ਼ਾਨ ਦੀ LIVE ਵੀਡੀਓ ਵਾਇਰਲ | ਵੇਖੋ ਕਿਵੇਂ ਬਿਜਲੀ ਦੇ ਖੰਭੇ ਤੋਂ ਬਚੀ ਜਾਨ

ਉਥੇ ਹੀ ਦੂਜੇ ਕਲਸਟਰ ‘ਚ ਭਾਰਤ ਦੇ ਕੋਰੋਨਾ ਵਾਇਰਸ ਦੇ ਨਮੂਨੇ ਯੂਰੋਪੀ ਦੇਸ਼ਾਂ ਦੇ ਨਮੂਨਿਆਂ ਨਾਲ ਜ਼ਿਆਦਾ ਮੇਲ ਖਾਂਦੇ ਹਨ। ਇਨ੍ਹਾਂ 137 ਸੈਂਪਲਾਂ ਵਿੱਚੋਂ ਸਿਰਫ 8 ਸੈਂਪਲ ਅਜਿਹੇ ਸਨ ਜੋ ਚੀਨ ਅਤੇ ਪੂਰਵੀ ਏਸ਼ੀਆ ਦੇ ਨਮੂਨਿਆਂ ਨਾਲ ਮਿਲਦੇ ਹਨ। ਇਸ ਸਟੱਡੀ ‘ਚ ਦੱਸਿਆ ਗਿਆ ਹੈ ਕਿ ਰੈਪਿਡ ਵਾਇਰਸ ਜੀਨੋਮ ਸੀਕਵੈਸ ਨਾਲ ਇਸ ਬਿਮਾਰੀ ਦੇ ਫੈਲਾਅ ਅਤੇ ਇਲਾਜ ਦੋਵਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button