ਚੀਨ ਦੀ ਹੈਵਾਨੀਅਤ ਦਾ ਸਬੂਤ, ਇਨ੍ਹਾਂ ਹਥਿਆਰਾਂ ਨਾਲ ਕੀਤਾ ਸੀ ਭਾਰਤੀ ਸੈਨਿਕਾਂ ‘ਤੇ ਹਮਲਾ
ਕਾਇਰਾਨਾ ਹਰਕਤ ਕਰਨਾ ਤਾਂ ਚੀਨ ਦੀ ਪੁਰਾਣੀ ਆਦਤ ਹੈ। ਲੱਦਾਖ ਦੀ ਗਲਵਾਨ ਘਾਟੀ ‘ਚ ਸੋਮਵਾਰ ਰਾਤ ਨੂੰ ਹੋਈ ਘਟਨਾ ਨਾਲ ਇੱਕ ਵਾਰ ਫਿਰ ਚੀਨ ਦਾ ਚਿਹਰਾ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ। ਚੀਨ ਦੀ ਕਾਇਰਾਨਾ ਹਰਕਤ ਦੇ ਕਾਰਨ ਭਾਰਤ ਨੇ ਆਪਣੇ 20 ਸੈਨਿਕਾਂ ਨੂੰ ਖੋਹ ਦਿੱਤਾ ਹੈ। ਦਰਅਸਲ ਸੋਮਵਾਰ ਰਾਤ ਨੂੰ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਵਿੱਚ ਹਿੰਸਕ ਝੜਪ ਹੋਈ ਹੈ।
Sidhu Moosewala ਦੀ ਰਾਹ ‘ਤੇ K.S Makhan!, ਦੇਖੋ Live ਹੋ ਕੇ ਕਿਸਨੂੰ ਕਿਹਾ ਲੜਨ ਲਈ
ਇਹ ਘਟਨਾ ਉਦੋਂ ਹੋਈ ਜਦੋਂ ਗਲਵਾਨ ਘਾਟੀ ਦੇ ਕੋਲ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਤੋਂ ਬਾਅਦ ਸਭ ਕੁਝ ਇੱਕੋ ਜਿਹਾ ਹੋਣ ਦੇ ਹਾਲਾਤ ਅੱਗੇ ਵੱਧ ਰਹੇ ਸਨ। ਇਸ ਝੜਪ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਗੋਲੀ ਨਹੀਂ ਚੱਲੀ ਪਰ ਚੀਨ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ। ਜਿਸਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਨਾਲ ਸਾਫ਼ ਹੋ ਗਿਆ ਹੈ ਕਿ ਚੀਨੀ ਸੈਨਿਕਾਂ ਨੇ ਕਿੱਲਾਂ ਵਾਲੇ ਮੋਟੇ – ਮੋਟੇ ਸਰੀਆਂ ਨਾਲ ਭਾਰਤੀ ਸੈਨਿਕਾਂ ‘ਤੇ ਹਮਲਾ ਕੀਤਾ।
ਚੀਨ ਦੇ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ
ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਸੈਨਿਕਾਂ ਨੇ ਇਨ੍ਹਾਂ ਹਥਿਆਰਾਂ ਨਾਲ ਭਾਰਤੀ ਸੈਨਿਕਾਂ ‘ਤੇ ਹਮਲਾ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਇਹ ਹਥਿਆਰ ਗਲਵਾਨ ਘਾਟੀ ਤੋਂ ਮਿਲੇ ਹਨ। ਤਸਵੀਰਾਂ ‘ਚ ਵੀ ਦੇਖਿਆ ਗਿਆ ਸੀ ਕਿ ਸੈਨਿਕਾਂ ਨੂੰ ਲਿਆਉਣ ਵਾਲੇ ਵਾਹਨ, ਭਾਰੀ ਕੰਸਟਰਕਸ਼ਨ ਸਮੱਗਰੀ ਅਤੇ ਟੈਂਟ ਲਗਾਏ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.