NewsBreaking NewsD5 specialPoliticsPunjab

ਚੀਨ ਦੀ ਜੇਲ੍ਹ ‘ਚ ਬੰਦ ਪੰਜਾਬੀ ਨੌਜਵਾਨ ਦੇ ਪਰਿਵਾਰ ਦੀ ਸਰਕਾਰ ਨਹੀਂ ਕਰ ਰਹੀ ਮੱਦਦ

ਜਗਰਾਓਂ : ਪੰਜਾਬ ਦੇ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਨੇਵੀ ਜੁਆਇਨ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਆਉਣ ਵਾਲਾ ਜੀਵਨ ਸੌਖਾ ਬਤੀਤ ਹੋ ਸਕੇ ਪਰ ਹੁੰਦਾ ਇਸਦੇ ਬਿਲਕੁਲ ਉਲਟ ਹੈ। ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ ਅਤੇ ਪਰਵਿਾਰ ਕੋਲ ਵੀ ਸਰਕਾਰਾਂ ਅੱਗੇ ਤਰਲੇ ਪਾਉਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਹੁੰਦਾ।

ਚੀਨ ਦੀ ਜੇਲ੍ਹ ‘ਚ ਬੰਦ ਐ ਪੰਜਾਬੀ ਨੌਜਵਾਨ, ਸਰਕਾਰ ਨਹੀਂ ਕਰ ਰਹੀ ਪਰਿਵਾਰ ਦੀ ਮੱਦਦ

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਗਰਾਓਂ ਦੇ ਪਿੰਡ ਚੀਮਾਂ ਦਾ, ਜਿੱਥੋਂ ਦਾ ਰਹਿਣ ਵਾਲਾ ਅਤੇ ਭਾਰਤੀ ਸਮੁੰਦਰੀ ਫੌਜ ਦਾ 31 ਸਾਲਾ ਨੌਜਵਾਨ ਕਪਤਾਨ ਜਗਵੀਰ ਸਿੰਘ ਪਿਛਲੇ 5 ਮਹੀਨਿਆਂ ਤੋਂ ਆਪਣੇ 5 ਸਾਥੀਆਂ ਸਮੇਤ ਚੀਨੀ ਫੌਜ ਦੀ ਹਿਰਾਸਤ ਵਿੱਚ ਹੈ। ਜਿਸਦਾ ਪਰਿਵਾਰ ਭਾਰਤੀ ਸਰਕਾਰ ਅੱਗੇ ਉਸਨੂੰ ਰਿਹਾਅ ਕਰਵਾਉਣ ਲਈ ਗੁਹਾਰ ਲਗਾ ਰਿਹਾ ਹੈ।

ਉੜੀਸਾ ਸਰਕਾਰ ਨੇ ਢਾਹਿਆ ਕਹਿਰ, ਸਿੱਖਾਂ ਦੇ ਵਲੂੰਧਰੇ ਗਏ ਹਿਰਦੇ

ਜਗਵੀਰ ਸਿੰਘ ਦੇ ਪਿਤਾ ਨੇ ਮਾਰਵਿਨ ਕੰਪਨੀ ‘ਤੇ ਸ਼ਿਪ ਦੇ ਕਾਗਜ਼ ਪੂਰੇ ਨਾ ਹੋਣ ਅਤੇ ਜਗਬੀਰ ਨੂੰ ਧੋਖੇ ‘ਚ ਰੱਖ ਕੇ ਸ਼ਿਪ ਲੈ ਕੇ ਜਾਣ ਦੇ ਇਲਜ਼ਾਮ ਲਗਾਏ ਹਨ। ਜਗਬੀਰ ਦੇ ਪਰਿਵਾਰ ਮੁਤਾਬਕ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਦੀ ਮੱਦਦ ਕਰ ਰਹੀਆਂ ਹਨ ਪਰ ਭਾਰਤ ਸਰਕਾਰ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਮੱਦਦ ਨਹੀਂ ਕੀਤੀ ਗਈ। ਹੁਣ ਦੇਖਦੇ ਹਾਂ ਕਿ ਇਸ ਪਰਿਵਾਰ ਦੀ ਪੁਕਾਰ ਭਾਰਤ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button