PunjabTop News

ਕੈਬਨਿਟ ਮੰਤਰੀ ਮੰਤਰੀ ਬਲਜੀਤ ਕੌਰ ਦੀ ਕਾਰ ਨੇ ਮਾਰੀ ਐਕਟਿਵਾ ਨੂੰ ਟੱਕਰ, 2 ਜ਼ਖਮੀ

ਚੰਡੀਗੜ੍ਹ : ਬੀਤੀ ਰਾਤ ਕੈਬਨਿਟ ਮੰਤਰੀ ਮੰਤਰੀ ਬਲਜੀਤ ਕੌਰ ਦੇ ਕਾਫਲੇ ਦੀ ਕਾਰ ਨੇ ਐਕਟਿਵਾ ਸਵਾਰ ਕੁੜੀ ਤੇ ਮੁੰਡੇ ਨੂੰ ਟੱਕਰ ਮਾਰ ਦਿੱਤੀ ਸੀ। ਕਾਰ ਨਾਲ ਟੱਕਰਾਅ ਨਾਲ ਦੋਵੇਂ ਜਣੇ ਜ਼ਖਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਐਸਕਾਰਟ ਜਿਪਸੀ ਬਹੁਤ ਤੇਜ਼ ਰਫ਼ਤਾਰ ਸੀ ਅਤੇ ਉਸ ਨੇ ਪਿੱਛੇ ਤੋਂ ਐਕਟਿਵਾ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਨੂੰ 32 ਸੈਕਟਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਰੈਲੀ ਤੋਂ ਬਾਅਦ ਉਗਰਾਹਾਂ ਦਾ ਵੱਡਾ ਬਿਆਨ, ਸਿਮਰਨਜੀਤ ਮਾਨ ਨੂੰ ਚਾੜ੍ਹਿਆ ਮਾਂਜਾ, ਅੰਦੋਲਨ ਲਈ ਕਰਤਾ ਨਵਾਂ ਐਲਾਨ |

ਉਥੇ ਹੀ ਅੱਜ ਮੰਤਰੀ ਬਲਜੀਤ ਕੌਰ ਜ਼ਖਮੀਆਂ ਨੂੰ ਮਿਲਣ ਹਸਪਤਾਲ ਪਹੁੰਚੇ ਹਨ। ਇਲਾਜ਼ ਤੋਂ ਬਾਅਦ ਜ਼ਖਮੀ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦ ਕਿ ਨੌਜਵਾਨ ਇਲਾਜ਼ ਅਧੀਨ ਹੈ। ਮੰਤਰੀ ਬਲਜੀਤ ਕੌਰ ਨੇ ਮਰੀਜ਼ਾ ਦੇ ਇਲਾਜ ਦੇ ਖਰਚੇ ਦੀ ਜ਼ਿੰਮੇਵਾਰੀ ਚੁੱਕੀ ਹੈ। ਮੰਤਰੀ ਦੇ ਡਰਾਈਵਰ ਨੇ ਦੇਰ ਰਾਤ ਨੌਜਵਾਨ ਅਤੇ ਲੜਕੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button