Breaking NewsInternationalNews

ਚੀਨੀ ਹਿਰਾਸਤ ‘ਚ ਲਏ ਸਾਬਕਾ ਡਿਪਲੋਮੈਟ ਨਾਲ ਕੈਨੇਡਾ ਦੇ ਰਾਜਦੂਤ ਨੇ ਕੀਤੀ ਮੁਲਾਕਾਤ

ਓਟਾਵਾ : ਕੈਨੇਡਾ ਦੇ ਡਿਪਲੋਮੈਟ ਨੇ ਬੀਜਿੰਗ ‘ਚ ਹਿਰਾਸਤ ‘ਚ ਲਏ ਗਏ ਸਾਬਕਾ ਡਿਪਲੋਮੈਟ ਨਾਲ ਮੁਲਾਕਾਤ ਕੀਤੀ। ਵਪਾਰਕ ਤੇ ਹੋਰ ਮੁੱਦਿਆਂ ਨੂੰ ਲੈ ਕੇ ਪੂਰਬ ਤੇ ਪੱਛਮ ਵਿਚ ਵਧ ਰਹੇ ਤਣਾਅ ਦੇ ਚਲਦਿਆਂ ਚੀਨ ‘ਚ ਸਾਬਕਾ ਡਿਪਲੋਮੈਟ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਚੀਨ ਦੀ ਇੱਕ ਕੰਪਨੀ ਦੇ ਸੀਨੀਅਰ ਅਧਿਕਾਰੀ ਨੂੰ ਅਮਰੀਕਾ ਦੀ ਅਪੀਲ ‘ਤੇ ਵੈਨਕੂਵਰ ‘ਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਇਕ ਹੋਰ ਕੈਨੇਡੀਅਨ ਨਾਗਰਿਕ ਮਾਈਕਲ ਸਪੇਵੋਰ ਨੂੰ ਇਸ ਹਫਤੇ ਦੀ ਸ਼ੁਰੂਆਤ ‘ਚ ਚੀਨ ‘ਚ ਹਿਰਾਸਤ ‘ਚ ਲੈ ਲਿਆ ਸੀ। ਕੈਨੇਡਾ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬੀਜਿੰਗ ‘ਚ ਉਸ ਦੇ ਡਿਪਲੋਮੈਟ ਜਾਨ ਮੈਕਲਮ ਨੂੰ ਕੋਵਰਿਗ ਤੱਕ ਵਣਜ ਦੂਤਘਰ ਦੀ ਪਹੁੰਚ ਮੁਹੱਈਆ ਕਰਵਾਈ ਗਈ ਤੇ ਸਪੇਵੋਰ ਤੱਕ ਪਹੁੰਚ ਮੁਹੱਈਆ ਕਰਵਾਏ ਜਾਣ ਲਈ ਦਬਾਅ ਪਾਇਆ ਜਾ ਰਿਹਾ ਹੈ।

Read Also ਕੈਨੇਡਾ ਦੇ ਸਾਬਕਾ ਡਿਪਲੋਮੈਟ ਦੀ ਹਿਰਾਸਤ ‘ਤੇ ਚੀਨ ਨੇ ਦਿੱਤੀ ਸਫਾਈ

ਕੈਨੇਡਾ ਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਜਲਦੀ ਹੀ ਪਹੁੰਚ ਮੁਹੱਈਆ ਕਰਵਾਈ ਜਾਵੇਗੀ। ਇਸ ਵਿਚਾਲੇ ਵਾਸ਼ਿੰਗਟਨ ‘ਚ ਕੈਨੇਡਾ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਨੇ ਆਪਣੇ ਅਮਰੀਕੀ ਹਮਰੁਤਬਾ ਮੰਤਰੀਆਂ ਨਾਲ ਵਿਵਾਦ ਨੂੰ ਲੈ ਕੇ ਚਰਚਾ ਕੀਤੀ। ਚੀਨ ਦਾ ਕਹਿਣਾ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਬੀਜਿੰਗ ਜਾਸੂਸੀ ਦੇ ਦੋਸ਼ ਲਾਉਣ ਦੌਰਾਨ ਅਕਸਰ ਇਸ ਮੁਹਾਵਰੇ ਦੀ ਵਰਤੋਂ ਕਰਦਾ ਹੈ।

ਹਾਲਾਂਕਿ ਇਨ੍ਹਾਂ ਲੋਕਾਂ ਨੂੰ ਹਿਰਾਸਤ ‘ਚ ਲਏ ਜਾਣ ਨੂੰ ਚੀਨੀ ਦੂਰਸੰਚਾਰ ਕੰਪਨੀ ਹੁਵਾਵੇ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੂ ਦੀ ਬੀਤੀ ਇਕ ਦਸੰਬਰ ਨੂੰ ਕੈਨੇਡਾ ‘ਚ ਹੋਈ ਗ੍ਰਿਫਤਾਰੀ ਦੇ ਜਵਾਬ ‘ਚ ਕੀਤੀ ਗਈ ਕਾਰਵਾਈ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।ਮੇਂਗ ਨੂੰ ਵੈਨਕੂਵਰ ‘ਚ ਜਹਾਜ਼ ਬਦਲਣ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨੂੰ ਲੈ ਕੇ ਚੀਨ ਤੇ ਉੱਤਰ ਅਮਰੀਕੀ ਸਹਿਯੋਗੀ ਦੇਸ਼ਾਂ ਵਿਚਾਲੇ ਕੂਟਨੀਤਿਕ ਵਿਰੋਧ ਪੈਦਾ ਹੋ ਗਿਆ। ਮੰਗਲਵਾਰ ਨੂੰ ਕੈਨੇਡੀਅਨ ਜੱਜ ਨੇ ਅਮਰੀਕੀ ਹਵਾਲਗੀ ਦੀ ਅਪੀਲ ਤੇ ਸੁਣਵਾਈ ਪੂਰੀ ਹੋਣ ਤੱਕ ਮੇਂਗ ਨੂੰ ਇਕ ਕਰੋੜ ਡਾਲਰ ਦੇ ਬਾਂਡ ‘ਤੇ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਸਨ। ਇਸ ਵਿਚਾਲੇ ਕੈਨੇਡਾ ਦੇ ਸੈਰ-ਸਪਾਟਾ ਮੰਤਰੀ ਮਿਲੈਨੀ ਜੋਲੀ ਨੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਅਗਲੇ ਹਫਤੇ ਹੋਣ ਵਾਲੀ ਆਪਣੀ ਯਾਤਰਾ ਨੂੰ ਮੁਅੱਤਲ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button