Breaking NewsD5 specialInternationalNewsTop News

ਚਿਲੀ ‘ਚ ਇੱਕ ਦਿਨ ਵਿੱਚ ਸਾਹਮਣੇ ਆਏ ਕੋਵਿਡ – 19 ਦੇ 8117 ਨਵੇਂ ਮਾਮਲੇ

ਵਾਸ਼ਿੰਗਟਨ : ਚਿਲੀ ‘ਚ ਵੀਰਵਾਰ ਨੂੰ ਕੋਵਿਡ – 19 ਦੇ ਨਵੇਂ 8,117 ਮਾਮਲੇ ਸਾਹਮਣੇ ਆਏ ਜਦੋਂ ਕਿ 185 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੁਣ ਕੋਰੋਨਾ ਦੇ ਕੁਲ 1,352,723 ਮਾਮਲੇ ਹੋ ਗਏ ਹਨ ਅਤੇ 28,809 ਲੋਕ ਇਸਦੀ ਚਪੇਟ ‘ਚ ਆਉਣ ਨਾਲ ਦਮ ਤੋੜ ਚੁੱਕੇ ਹਨ। ਇਸਦੀ ਸੂਚਨਾ ਚਿਲੀ ਦੇ ਸਿਹਤ ਮੰਤਰੀ ਐਨਰਿਕ ਪੈਰਿਸ ਨੇ ਦਿੱਤੀ। ਪੈਰਿਸ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ‘‘ਅਸੀ ਸਾਰਿਆਂ ਨੂੰ ਵਾਇਰਸ ਦੇ ਪ੍ਰਸਾਰ ਤੋਂ ਬਚਣ ਅਤੇ ਟੀਕਾ ਲਗਵਾਉਣ ਲਈ ਸਖ਼ਤ ਸਿਹਤ ਉਪਰਾਲਿਆਂ ਨੂੰ ਅਪਣਾਉਣ ਲਈ ਕਹਿ ਰਹੇ ਹਾਂ।’’

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਨਵਾਂ ਮੋੜ ! SIT ਨੇ ਸੱਦ ਲਏ ਸਾਰੇ ਗਵਾਹ ! ਹੁਣ ਮਿਲੂ ਇਨਸਾਫ਼ !

ਸੰਕਰਮਣ ‘ਚ ਵਾਧੇ ਦੇ ਬਾਵਜੂਦ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਟੀਕਾਕਰਣ ਵਾਲੇ ਲੋਕਾਂ ਨੂੰ ਮੂਵਮੈਂਟ ਪਾਸ ਜਾਰੀ ਕਰਨਾ ਸ਼ੁਰੂ ਕਰ ਦਿੱਤਾ, ਜਿਸਦੇ ਨਾਲ ਉਹ ਲਾਕਡਾਊਨ ਅਤੇ ਵੀਕੈਂਡ ਲਾਕਡਾਊਨ ਵਾਲੇ ਖੇਤਰਾਂ ‘ਚ ਕੰਮਿਊਨਜ਼ ‘ਚ ਯਾਤਰਾ ਕਰਨ ਵਿੱਚ ਸਮਰਥਾਵਾਨ ਹੋ ਗਏ ਹਨ। ਇਸ ਤੋਂ ਇਲਾਵਾ ਪੈਰਿਸ ਨੇ ਨੌਂ ਕੰਮਿਊਨਾਂ ‘ਚ ਕੁਆਰਨਟਾਇਨ ਹਟਾਉਣ ਦੀ ਘੋਸ਼ਣਾ ਕੀਤੀ। ਸਿਹਤ ਮੰਤਰਾਲੇ ਅਨੁਸਾਰ ਬੁੱਧਵਾਰ ਤੱਕ 10,156,276 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਜਿਸ ‘ਚ 7,862,167 ਲੋਕਾਂ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button