Breaking NewsD5 specialNewsPoliticsPunjab

ਚਾਵਲਾ ਦਾ ਸਿਰ ਵੱਢ ਕੇ ਲਿਆਉਣ ਵਾਲਾ ਬਿਆਨ ਕਾਂਗਰਸੀ ਨੂੰ ਪਿਆ ਮਹਿੰਗਾ

ਲੁਧਿਆਣਾ : ਜਿਸ ਕਾਂਗਰਸੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਨਵਜੋਤ ਸਿੰਘ ਸਿੱਧੂ ਨਾਲ ਫੋਟੋ ਖਿਚਵਾਉਣ ਵਾਲੇ ਗੋਪਾਲ ਸਿੰਘ ਚਾਵਲਾ ਦਾ ਸਿਰ ਵੱਢ ਕੇ ਲਿਆਉਣ ਤੇ ਪੰਜ ਲੱਖ ਦਾ ਇਨਾਮ ਦੇਣਾ ਦਾ ਐਲਾਨ ਕੀਤਾ ਸੀ ਉਸਦੀਆਂ ਮੁਸੀਬਤਾਂ ਵੱਧ ਗਈਆਂ ਹਨ। ਖਬਰ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਲਗਾਤਾਰ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਹਾਲਾਤ ਇਹ ਹਨ ਕਿ ਧਮਕੀਆਂ ਮਿਲਣ ਤੋਂ ਬਾਅਦ ਗੋਪਾਲ ਸਿੰਘ ਚਾਵਲਾ ਦੀ ਏਕੇ-47 ਅੱਗੇ ਡੱਟ ਕੇ ਖੜ੍ਹਨ ਦਾ ਦਾਅਵਾ ਕਰਨ ਵਾਲਾ ਇਹ ਕਾਂਗਰਸੀ ਹੁਣ ਧਮਕੀਆਂ ਮਿਲਣ ਤੋਂ ਬਾਅਦ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਦੀ ਸ਼ਰਨ ਵਿੱਚ ਜਾ ਬੈਠਾ ਹੈ ਤੇ ਉਸਨੇ ਇਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਧਮਕੀਆਂ ਦੇਣ ਵਾਲੇ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Read Also ਗੋਪਾਲ ਚਾਵਲਾ ਦਾ ਸਿਰ ਵੱਢਣ ਵਾਲੇ ਲਈ ਰੱਖਿਆ 5 ਲੱਖ ਦਾ ਇਨਾਮ

ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ ਹੁਣ ਇੱਕ ਵਾਰ ਫਿਰ ਗੁਰਸਿਮਰਨ ਸਿੰਘ ਮੰਡ ਨਾਮ ਦੇ ਇਸ ਕਾਂਗਰਸੀ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਪਾ ਕੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਨੂੰ ਤਾੜਨਾ ਕੀਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਕਿਉਂਕਿ ਉਹ ਉਨ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਵੀਡੀਓ ਵਿੱਚ ਸ੍ਰੀ ਸਾਹਿਬ ਦਿਖਾ ਕੇ ਮੰਡ ਕਹਿੰਦਾ ਹੈ ਕਿ ਜੋ ਲੋਕ ਉਸਨੂੰ ਸ਼ਰਾਬੀ ਕਹਿ ਰਹੇ ਹਨ ਉਹ ਦੇਖ ਲੈਣ ਕਿ ਉਸਨੇ ਅੰਮ੍ਰਿਤ ਛਕਿਆ ਹੋਇਆ ਹੈ ਤੇ ਉਹ ਗੁਰੂ ਦਾ ਸਿੱਖ ਹੈ। ਮੰਡ ਅਨੁਸਾਰ ਉਹ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਤੇ ਉਸਨੂੰ ਧਮਕੀਆਂ ਦੇਣ ਵਾਲੇ ਸੁਧਰ ਜਾਣ ਤੇ ਜੇਕਰ ਕਿਸੇ ਨੇ ਉਸ ਨਾਲ ਪੰਗਾ ਲੈਣਾ ਹੀ ਹੈ ਤਾਂ ਉਹ ਖੁੱਲ੍ਹ ਕੇ ਮੈਦਾਨ ਵਿੱਚ ਆਵੇ ਤੇ ਆਪਣਾ ਨਾਮ, ਪਤਾ ਦੱਸੇ। ਨਹੀਂ ਤਾਂ ਸੋਸ਼ਲ ਮੀਡੀਆ ਤੇ ਕੁਮੈਂਟ ਮਾਰਨ ਵਾਲੇ ਕੰਮ ਬੰਦ ਕਰ ਦੇਣ।

ਗੁਰਸਿਮਰਨ ਸਿੰਘ ਮੰਡ ਅਨੁਸਾਰ ਉਸਨੇ ਆਪਣਾ ਪੱਖ ਵੀਡੀਓ ਪਾ ਕੇ ਦੱਸਿਆ ਹੈ ਤੇ ਜੇਕਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਉਹ ਆਪਣਾ ਪੱਖ ਵੀ ਵੀਡੀਓ ਵਿੱਚ ਪਾ ਕੇ ਭੇਜ ਸਕਦਾ ਹੈ ਪਰ ਉਹ ਧਮਕੀਆਂ ਦੇਣ ਵਾਲਾ ਕੰਮ ਗਲਤ ਕਰ ਰਹੇ ਹਨ। ਉਸਨੇ ਕਿਹਾ ਕਿ ਉਹ ਰਿਫਰੈਂਡਮ 2020 ਦਾ ਜ਼ੋਰਦਾਰ ਵਿਰੋਧ ਕਰਦਾ ਹੈ ਕਿਉਂਕਿ ਉਹ ਭਾਰਤੀ ਹੈ ਅਤੇ ਭਾਰਤੀ ਹੀ ਰਹੇਗਾ। ਮੰਡ ਅਨੁਸਾਰ ਗੁਰੂ ਸਾਹਿਬ ਨੇ ਕਿਹਾ ਹੈ ਕਿ ਜ਼ੋਰ ਤੇ ਜ਼ੁਲਮ ਦੇ ਖਿਲਾਫ਼ ਆਵਾਜ਼ ਚੱਕੋ ਨਾ ਕਿ ਬੇਦੋਸ਼ਿਆਂ ਨੂੰ ਮਾਰੋ ਤੇ ਜੋ ਲੋਕ ਧਮਕੀਆਂ ਦੇ ਰਹੇ ਹਨ ਉਹ ਬੇਦੋਸ਼ਿਆਂ ਨੂੰ ਮਾਰਨ ਵਾਲੀ ਗੱਲ ਕਰ ਰਹੇ ਹਨ। ਮੰਡ ਅਨੁਸਾਰ ਇਹ ਲੋਕ ਪੈਸੇ ਲੈ ਕੇ ਭਾਰਤ ਦੇ ਖਿਲਾਫ਼ ਬੋਲ ਰਹੇ ਹਨ ਤੇ ਅਜਿਹੇ ਬੰਦਿਆਂ ਤੋਂ ਉਹ ਡਰਨ ਵਾਲਾ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button