NewsBreaking NewsD5 specialPunjab

ਚਲਦੇ ਵਿਆਹ ‘ਚੋਂ ਪੁਲਿਸ ਨੇ ਚੱਕਿਆ ਲਾੜਾ, ਘਰਵਾਲੀ ਨੇ ਪੂਰੀ ਬਰਾਤ ਨੂੰ ਪਾਈਆਂ ਭਾਜੜਾਂ (ਵੀਡੀਓ)

ਜਲੰਧਰ : ਜਲੰਧਰ ਦੇ ਇਕ ਹੋਟਲ ‘ਚ ਵਿਆਹ ਸਮਾਗਮ ‘ਚ ਸਾਰੀਆਂ ਰਸਮਾਂ ਠੀਕ ਠਾਕ ਚੱਲ ਰਹੀਆਂ ਸੀ ਪਰ ਅਚਾਨਕ ਹੀ ਕੁਝ ਸਮੇਂ ਬਾਅਦ ਵਿਆਹ ਸਮਾਗਮ ‘ਚ ਹੰਗਾਮਾ ਹੋ ਗਿਆ। ਜਦੋ ਵਿਆਹ ਸਮਾਗਮ ‘ਚ ਖੁਦ ਨੂੰ ਲਾੜੇ ਦੀ ਪਹਿਲੀ ਪਤਨੀ ਦੱਸ ਰਹੀ ਇਕ ਕੁੜੀ ਆ ਪਹੁੰਚੀ। ਜਿਸ ਦੌਰਾਨ ਗੁੱਸੇ ‘ਚ ਆਏ ਲਾੜੇ ਨੇ ਮਿਆਨ ‘ਚੋਂ ਤਲਵਾਰ ਕੱਢ ਕੇ ਲਹਿਰਾ ਦਿੱਤੀ। ਜਿਸ ਨੂੰ ਦੇਖ ਸਭ ਨੂੰ ਭਾਜੜਾ ਪੈ ਗਈਆਂ ਦਰਅਸਲ ਵਿਆਹ ਸਮਾਗਮ ‘ਚ ਪਹੁੰਚੀ ਇਕ ਲੜਕੀ ਨੇ ਖੁਦ ਨੂੰ ਲਾੜੇ ਦੀ ਪਤਨੀ ਦੱਸ ਕੇ ਦੂਜਾ ਵਿਆਹ ਕਰਨ ਦਾ ਇਲਜ਼ਾਮ ਲਾ ਦਿੱਤਾ। ਜਿਸ ਨੂੰ ਸੁਣਕੇ ਸਭ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਸਿਰਫ ਇੰਨਾ ਹੀ ਨਹੀਂ ਲੜਕੀ ਨੇ ਆਪਣੇ ਵਿਆਹ ਦੀਆਂ ਫੋਟੋਆਂ ਤੇ ਹੋਰ ਸਬੂਤ ਦਿਖਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ।

Read Also ਜਦੋਂ ਪੈਲੇਸ ਪੁੱਜੇ ਬਰਾਤੀਅਾਂ ਦੇ ੳੁੱਡੇ ਹੋਸ਼

ਜਾਣਕਾਰੀ ਮੁਤਾਬਕ ਐਤਵਾਰ ਨੂੰ ਉਕਤ ਹੋਟਲ ‘ਚ ਨਕੋਦਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦਾ ਵਿਆਹ ਹੋ ਰਿਹਾ ਸੀ। ਇਸ ਦੌਰਾਨ ਆਪਣੇ ਆਪ ਨੂੰ ਲਾੜੇ ਦੀ ਪਹਿਲੀ ਪਤਨੀ ਕਹਿਣ ਵਾਲੀ ਕੁੜੀ ਆਪਣੇ ਵਕੀਲ ਨਾਲ ਪਹੁੰਚੀ ਅਤੇ ਵਿਆਹ ਸਮਾਗਮ ‘ਚ ਹੰਗਾਮਾ ਕਰਨ ਲੱਗੀ। ਉਧਰ ਇਸ ਮਾਮਲੇ ਸਬੰਧੀ ਲਾੜੇ ਨੇ ਦੱਸਿਆ ਕਿ ਕੁੜੀ ਦੀ ਵੀ ਮੰਗਣੀ ਹੋ ਚੁੱਕੀ ਹੈ ਤੇ ਉਸ ਦਾ ਉਸ ਨਾਲ ਕੋਈ ਵਿਆਹ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਮਾਮਲੇ ਦਾ ਅਸਲ ਸੱਚ ਕੀ ਇਹ ਤਾਂ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button