ਗੰਨਾ ਕਿਸਾਨਾਂ ਦੇ ਸਮਰਥਨ ‘ਚ ਨਵਜੋਤ ਸਿੱਧੂ ਨੇ ਫਿਰ ਕੀਤਾ ਟਵੀਟ, ਦੱਸਿਆ ‘ਪੰਜਾਬ ਮਾਡਲ’ ਦਾ ਮਤਲਬ
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤਾ ਹੈ। ਸਿੱਧੂ ਨੇ ਕਿਹਾ ਕਿ ਗੰਨਾ ਖੇਤੀ ਕਰਨ ਵਾਲਿਆਂ ਲਈ ਰਾਜ ਦਾ ਸੁਝਾਅ ਮੁੱਲ (SAP) 2018 ਤੋਂ ਨਹੀਂ ਵਧਿਆ ਹੈ, ਜਦੋਂ ਕਿ ਲਾਗਤ 30 ਤੱਕ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਦਾ ਮਤਲਬ ਉਚਿਤ ਮੁੱਲ, ਮੁਨਾਫਿਆਂ ਦੀ ਬਰਾਬਰ ਵੰਡ, ਫਸਲੀ ਵਿਭਿੰਨਤਾ, ਉਤਪਾਦਨ ਅਤੇ ਉਤਪਾਦਨ ਪ੍ਰਕਿਰਿਆ ਲਈ ਲਾਭਕਾਰੀ ਨੀਤੀਆਂ ਬਣਾ ਕੇ ਕਿਸਾਨਾਂ ਅਤੇ ਮਿਲ ਮਾਲਿਕਾਂ ਨੂੰ ਜ਼ਿਆਦਾ ਮੁਨਾਫਾ ਪਹੁੰਚਾਉਣ ਦਾ ਪ੍ਰਬੰਧ ਕਰਣਾ ਹੈ।
🔴LIVE :ਸੁਪਰੀਮ ਕੋਰਟ ਦਾ ਵੱਡਾ ਫੈਸਲਾ,ਖਤਮ ਹੋਵੇਗਾ ਅੰਦੋਲਨ ! ਭਾਜਪਾ ਨੂੰ ਝਟਕਾ ! ਕੋਰਟ ਨੇ ਦਿੱਤਾ ਅਲਟੀਮੇਟਮ !
ਦੱਸ ਦਈਏ ਕਿ ਬੀਤੇ ਦਿਨ ਵੀ ਇਸ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੀਤੇ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੰਨੇ ਦੀਆਂ ਕੀਮਤਾਂ ਨਾਲ ਲਗਦੇ ਸੂਬਿਆਂ ਹਰਿਆਣਾ ਅਤੇ ਯੂਪੀ,ਉਤਰਾਖੰਡ ਨਾਲੋਂ ਘੱਟ ਹਨ, ਭਾਰੀ ਪੈਦਾਵਾਰ ਦੇ ਖਰਚਿਆਂ ਕਾਰਨ ਗੰਨੇ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਚਾਹੀਦਾ ਹੈ।
Sukhbir Badal ਨੂੰ ਘੇਰਨ ਦਾ ਅਸਲ ਸੱਚ ਆਇਆ ਸਾਹਮਣੇ ! ਬਾਕੀ ਲੀਡਰ ਵੀ ਸੋਚ ਸਮਝ ਕੇ ਆਉਣਾ ਪਿੰਡਾਂ ‘ਚ ! |
ਸਿੱਧੂ ਨੇ ਇਹ ਟਵੀਟ ਕਰਕੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਸਿੱਧੂ ਪਿਛਲੇ ਸਮੇਂ ਦੌਰਾਨ ਹੋਰ ਮੁੱਦਿਆਂ ‘ਤੇ ਕੈਪਟਨ ਸਰਕਾਰ’ ਤੇ ਹਮਲਾ ਕਰਦੇ ਰਹੇ ਹਨ ਅਤੇ ਆਪਣੀ ਹੀ ਪਾਰਟੀ ਲਈ ਮੁਸ਼ਕਲਾਂ ਖੜ੍ਹੀਆਂ ਕਰਦੇ ਰਹੇ ਹਨ। ਹੁਣ ਇਸ ਮੁੱਦੇ ‘ਤੇ ਛਾਲ ਮਾਰ ਕੇ ਸਿੱਧੂ ਨੇ ਸਰਕਾਰ ਲਈ ਹੋਰ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
Sugarcane farmers SAP has not increased since 2018, whereas input cost has increased by over 30%. Punjab model means policy interventions giving fair prices, equitable share in profits, diversification in production & processing to give more profits to both farmers & sugar mill.
— Navjot Singh Sidhu (@sherryontopp) August 24, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.