ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਮੰਗਲਵਾਰ ਨੂੰ ਸ਼ਾਮ 6 ਵਜੇ ਹਰਿਦੁਆਰ ਵਿਖੇ ਆਪਣੇ ਤਗਮੇ ਗੰਗਾ ਵਿੱਚ ਪ੍ਰਵਾਹ ਕਰਨਗੇ। ਇਹ ਪਹਿਲਵਾਨ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਨ। ਉਹ ਐਤਵਾਰ ਨੂੰ ਪੁਲਿਸ ਨਾਲ ਝੜਪ ਤੋਂ ਬਾਅਦ ਜੰਤਰ-ਮੰਤਰ ਤੋਂ ਪਰਤ ਆਏ ਹਨ।ਪਹਿਲਵਾਨ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ਕਿ ਮੈਡਲ ਗੰਗਾ ‘ਚ ਵਹਾਉਂਣ ਤੋਂ ਬਾਅਦ ਉਹ ਇੰਡੀਆ ਗੇਟ ‘ਤੇ ਮਰਨ ਵਰਤ ਰੱਖੇਗੀ। ਸਾਕਸ਼ੀ ਨੇ ਲਿਖਿਆ- ਅਸੀਂ ਸਖ਼ਤ ਮਿਹਨਤ ਨਾਲ ਇਹ ਮੈਡਲ ਹਾਸਲ ਕੀਤੇ ਸਨ। ਮੈਡਲ ਮਿਲਣ ਤੇ ਸਿਸਟਮ ਆਪਣਾ ਹੀ ਪ੍ਰਚਾਰ ਕਰਦਾ ਹੈ। ਫਿਰ ਸਾਡਾ ਸ਼ੋਸ਼ਣ ਕਰਦਾ ਹੈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਨੇ ਸਾਡੀ ਕੋਈ ਪ੍ਰਵਾਹ ਨਹੀਂ ਕੀਤੀ।ਇਸ ਦੌਰਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਨੂੰ ਅਯੁੱਧਿਆ ‘ਚ ਵੱਡੀ ਰੈਲੀ ਬੁਲਾਈ ਹੈ। ਇਸ ਵਿੱਚ ਸੰਤ ਮਹਾਂਪੁਰਸ਼ ਸ਼ਮੂਲੀਅਤ ਕਰਨਗੇ। ਬ੍ਰਿਜਭੂਸ਼ਣ ਅਤੇ ਸੰਤਾਂ ਦਾ ਕਹਿਣਾ ਹੈ ਕਿ ਪੋਕਸੋ ਐਕਟ ਦਾ ਫਾਇਦਾ ਉਠਾ ਕੇ ਇਸ ਦੀ ਦੁਰਵਰਤੋਂ ਹੋ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.