ਗ੍ਰੰਥੀ ਨੇ ਗੁਰਦੁਆਰੇ ‘ਚ ਕੀਤਾ ਬਲਾਤਕਾਰ, ਸੇਵਾ ਕਰਨ ਆਈ ਕੁੜੀ ਅੰਦਰ ਹੀ ਡੱਕ ਲਈ (ਵੀਡੀਓ)
ਤਰਨ ਤਾਰਨ : ਤਰਨਤਾਰਨ ਦੇ ਪਿੰਡ ਐਮਾਂ ਕਲਾਂ ‘ਚ ਇੱਕ ਗ੍ਰੰਥੀ ਸਿੰਘ ਨੇ ਇਨਸਾਨੀਅਤ ਅਤੇ ਧਰਮ ਦੀਆਂ ਸਾਰੀਆਂ ਹੱਦਾਂ ਨੂੰ ਤਾਰ ਤਾਰ ਕਰ ਕੇ ਰੱਖ ਦਿੱਤਾ ਹੈ। ਜਿਥੇ ਦੇ ਪਿੰਡ ‘ਚ ਬਣੇ ਗੁਰਦਵਾਰੇ ‘ਚ ਇੱਕ ਅਮ੍ਰਿਤਧਾਰੀ ਦਲਿਤ ਲੜਕੀ ਨਾਲ ਜਬਰਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੀੜਿਤ ਕੁੜੀ ਰੋਜ਼ਾਨਾ ਗੁਰਦਵਾਰੇ ‘ਚ ਸੇਵਾ ਕਰਨ ਆਉਂਦੀ ਸ। ਇਸ ਵਾਰ ਵੀ ਕੁੜੀ ਗੁਰੂਘਰ ਸੇਵਾ ਕਰਨ ਆਈ ਤਾਂ ਗ੍ਰੰਥੀ ਨੇ ਗੁਰਦਆਰਾ ਸਾਹਿਬ ਦਾ ਗੇਟ ਬੰਦ ਕਰ ਦਿੱਤਾ ਅਤੇ ਉਸਨੂੰ ਜ਼ਬਰਦਸਤੀ ਆਪਣੇ ਕਮਰੇ ਵਿਚ ਲੈ ਗਿਆ। ਜਿਥੇ ਉਸਨੇ ਕੁੜੀ ਨਾਲ ਬਲਾਤਕਾਰ ਕੀਤਾ, ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਗ੍ਰੰਥੀ ਗੁਰਦੁਆਰਾ ਸਾਹਿਬ ਤੋਂ ਫਰਾਰ ਹੋ ਗਿਆ।
Read Also 8 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼
ਫਿਲਹਾਲ ਪੁਲਿਸ ਨੇ ਪੀੜਿਤ ਲੜਕੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ, ਭਗੌੜੇ ਗ੍ਰੰਥੀ ਦੀ ਗਿਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਖੈਰ ਕਨੂੰਨ ਆਪਣਾ ਕੰਮ ਕਰ ਰਿਹਾ ਅਤੇ ਦੋਸ਼ੀ ਗ੍ਰੰਥੀ ਅੱਜ ਨਹੀਂ ਤਾਂ ਕੱਲ ਫੜ੍ਹਿਆ ਹੀ ਜਾਵੇਗਾ, ਪਰ ਇਥੇ ਜੋ ਸਵਾਲ ਖੜਾ ਹੁੰਦਾ ਹੈ ਉਹ ਇਹ ਕਿ ਆਖਿਰਕਾਰ ਭਾਰਤ ਵਰਗੇ ਦੇਸ਼ ਵਿੱਚ ਕੁੜੀਆਂ ਕਿਥੇ ਸੁਰੱਖਿਅਤ ਨੇ, ਕਦੇ ਮੰਦਰ ਵਿੱਚ 8 ਸਾਲਾ ਕੁੜੀ ਨਾਲ ਬਲਾਤਕਾਰ ਹੁੰਦਾ ਹੈ, ਕਦੇ ਸਕੂਲੋਂ ਪੜ ਕੇ ਆ ਰਹੀ ਬੱਚੀ ਨਾਲ, ਤੇ ਹੁਣ ਗੁਰਦੁਆਰੇ ਅੰਦਰ,, ਸਵਾਲ ਵੱਡਾ ਹੈ ਅਤੇ ਜਵਾਬ ਸ਼ਾਇਦ ਸਾਡੇ ਵਿੱਚੋਂ ਕਿਸੇ ਕੋਲ ਵੀ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.