PunjabTop News

ਗੋਵਿੰਦ ਸਿੰਘ ਸੰਧੂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਮੰਗੀ ਖ਼ਿਮਾ

ਬੀਤੇ ਦਿਨੀਂ ਵਿਆਹ ਸਮਾਗਮ ਦੌਰਾਨ ਚੌਰ ਕਰਵਾਉਣ ਅਤੇ ਛਤਰ ਝੁਲਾਉਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਪੇਸ਼ ਹੋਏ।

ਇਸ ਮੌਕੇ ਗੋਵਿੰਦ ਸਿੰਘ ਸੰਧੂ ਨੇ ਆਪਣੀ ਲਿਖਤੀ ਖ਼ਿਮਾ-ਯਾਚਨਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਨੂੰ ਸੌਂਪੀ। ਖ਼ਿਮਾ-ਨਾਮੇ ਵਿੱਚ ਉਨ੍ਹਾਂ ਨੇ ਮਾਮਲੇ ਲਈ ਅਫ਼ਸੋਸ ਜ਼ਾਹਰ ਕਰਦਿਆਂ ਸਿੱਖ ਮਰਿਆਦਾ ਪ੍ਰਤੀ ਆਦਰ ਜਤਾਇਆ।ਸਮਾਗਮ ਦੌਰਾਨ ਚੌਰ ਅਤੇ ਛਤਰ ਵਰਗੇ ਧਾਰਮਿਕ ਪ੍ਰਤੀਕਾਂ ਦੇ ਪ੍ਰਯੋਗ ‘ਤੇ ਸਿੱਖ ਜਥੇਬੰਦੀਆਂ ਵੱਲੋਂ ਐਤਰਾਜ਼ ਉੱਠਿਆ ਸੀ, ਜਿਸ ਤੋਂ ਬਾਅਦ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਿਆ। ਅੱਜ ਦੀ ਪੇਸ਼ੀ ਦੌਰਾਨ ਲਿਖਤੀ ਖ਼ਿਮਾ ਸੌਂਪ ਕੇ ਮਾਮਲੇ ਦੇ ਨਿਪਟਾਰੇ ਵੱਲ ਇੱਕ ਕਦਮ ਚੁੱਕਿਆ ਗਿਆ।ਅੱਗੇ ਇਸ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਜਾਣ ਵਾਲੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button