PunjabTop News

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਬਠਿੰਡਾ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ

ਪਟਿਆਲਾ : ਇਸ ਵੇਲੇ ਦੀ ਵੱਡੀ ਖ਼ਬਰ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਥੋੜ੍ਹੀ ਦੇਰ ‘ਚ ਹੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Bikram Majithia ਦਾ ਵੱਡਾ ਧਮਾਕਾ, ਸਰਕਾਰ ਨੂੰ ਪਾਇਆ ਘੇਰਾ, ਖੋਲ੍ਹੇ ਰਾਜ਼! | D5 Channel Punjabi

ਦੱਸ ਦਈਏ ਕਿ ਇਹ ਰਿਮਾਂਡ ਨੀਰਜ ਮੰਗਲਾ ਨਾਮ ਦੇ ਵਪਾਰੀ ਕੋਲੋਂ ਰੰਗਦਾਰੀ ਮੰਗਣ ਅਤੇ ਬਾਅਦ ਵਿੱਚ ਉਸਦੇ ਘਰ ਨੂੰ ਪੈਟਰੋਲ ਬੰਬ ਨਾਲ ਅੱਗ ਲਾਉਣ ਦੇ ਮਾਮਲੇ ਵਿੱਚ ਮਿਲਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸਤੋਂ ਪਹਿਲਾਂ ਲਾਰੈਂਸ ਕੋਲੋਂ ਹੁਣ ਤੱਕ ਖਰੜ ਦੇ ਸੀਆਈਏ ਸਟਾਫ ਦਫਤਰ ਵਿੱਚ ਹੀ ਪੁੱਛਗਿੱਛ ਕੀਤੀ ਜਾ ਰਹੀ ਸੀ ਪਰ ਹੁਣ ਉਸਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਕਰਨ ਲਈ ਇੱਥੋਂ ਲਿਜਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button