Breaking NewsD5 specialNewsPunjabTop News

ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ

ਚੰਡੀਗੜ੍ਹ : ਸੈਕਟਰ – 38 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਰਪੰਚ ਸਤਨਾਮ ਸਿੰਘ ਦੇ ਕਤਲ ਅਤੇ ਇੰਸ. ਅਮਨਜੋਤ ਸਿੰਘ ’ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤਾ। ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਇਕ ਨੋਟਿਸ ਵੀ ਜਾਰੀ ਕੀਤਾ ਹੈ ਕਿ ਉਹ ਗੈਂਗਸਟਰ ਬਾਬਾ ਨੂੰ ਲਿਆਉਣ ਦਾ ਪ੍ਰਬੰਧ ਕਰੇ।

Modi ਦਾ ਕਿਸਾਨਾਂ ਨੂੰ ਨਵਾਂ ਤੋਹਫਾ, ‘Truck Drivers’ ਨਾਲ ਧੱਕਾ! ਸੁਣੋ ਹੱਡਬੀਤੀ | D5 Channel Punjabi

ਇੰਸ. ਅਮਨਜੋਤ ਨੇ ਅਦਾਲਤ ਵਿਚ ਆਪਣੀ ਗਵਾਹੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਬਾ ਨੇ ਹੀ ਉਨ੍ਹਾਂ ’ਤੇ ਗੋਲ਼ੀਆਂ ਚਲਾਈਆਂ ਸਨ।ਇਹ ਘਟਨਾ ਜ਼ਿਲ੍ਹਾ ਅਦਾਲਤ ਦੇ ਸਾਹਮਣੇ ਸੈਕਟਰ – 43 ਆਈ.ਐੱਸ.ਬੀ.ਟੀ.ਦੀ ਪਾਰਕਿੰਗ ਵਿਚ ਹੋਈ ਸੀ। ਬਾਬੇ ਤੋਂ ਇਲਾਵਾ ਕੇਸ ਵਿਚ ਦੋ ਹੋਰ ਮੁਲਜ਼ਮ ਵੱਖ – ਵੱਖ ਜੇਲ੍ਹਾਂ ਵਿਚ ਬੰਦ ਹਨ। ਬਾਬਾ ਨੇ ਆਪਣੇ ਇਨ੍ਹਾਂ ਸਾਥੀਆਂ ਨਾਲ ਮਿਲ ਕੇ ਸਰਪੰਚ ਦਾ ਕਤਲ ਕੀਤਾ ਸੀ । ਇਸ ਮਾਮਲੇ ਵਿਚ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ।

ਖ਼ਤਮ ਹੁੰਦੀ ਜਾ ਰਹੀ ਟਰੱਕ ਯੂਨੀਅਨ, ਡਰਾਈਵਰ ਭਾਈਚਾਰੇ ਦੇ ਟੁੱਟੇ ਦਿਲ | D5 Channel Punjabi

ਪੇਸ਼ ਹੋਣ ਲਈ ਸੰਮਨ
ਅਦਾਲਤ ਨੇ ਇਸ ਮਾਮਲੇ ਵਿਚ ਦੋ ਗਵਾਹਾਂ ਨੂੰ ਸੰਮਨ ਭੇਜੇ ਹਨ। ਇਸ ਵਿਚ ਐੱਸ.ਪੀ . ਤੇਜਿੰਦਰ ਸਿੰਘ ਅਤੇ ਐੱਮ.ਐੱਮ.ਐੱਚ.ਸੀ.ਨਰੇਸ਼ ਕੁਮਾਰ ਸ਼ਾਮਲ ਹਨ। ਇਨ੍ਹਾਂ ਦੋਵਾਂ ਦੀ 11 ਅਪ੍ਰੈਲ ਨੂੰ ਗਵਾਹੀ ਹੋਣੀ ਸੀ ਪਰ ਕਿਸੇ ਕਾਰਨ ਦੋਵਾਂ ਗਵਾਹਾਂ ਨੇ ਅਦਾਲਤ ਵਿਚ ਨਾ ਆਉਣ ਦੀ ਅਰਜ਼ੀ ਲਾਈ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਸੀ। ਹੁਣ ਅਦਾਲਤ ਨੇ ਦੋਵਾਂ ਨੂੰ ਸੰਮਨ ਭੇਜ ਕੇ 30 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।

Punjabi Truck Drivers : Truck Drivers ਦੀ ਅਸਲੀਅਤ,ਕੈਮਰੇ ਸਾਹਮਣੇ ਦੱਸਿਆ ਅੰਦਰਲੀਆਂ ਗੱਲਾਂ

ਦੱਸਣਯੋਗ ਹੈ ਕਿ ਗੈਂਗਸਟਰ ਬਾਬੇ ਦੇ ਨਾਲ ਦੋ ਮੁਲਜ਼ਮਾਂ ਮਨਜੀਤ ਸਿੰਘ ਉਰਫ ਬੌਬੀ ਅਤੇ ਹਰਜਿੰਦਰ ਸਿੰਘ ਦੀ ਵੀਡੀਓ ਕਾਨਫਰੰਸਿੰਗ ( ਵੀ . ਸੀ . ) ਰਾਹੀਂ ਪੇਸ਼ੀ ਹੋ ਰਹੀ ਹੈ । ਇਨ੍ਹਾਂ ਵਿਚ ਬੌਬੀ ਮੁੰਬਈ ਦੀ ਜੇਲ੍ਹ ਵਿਚ ਬੰਦ ਹੈ ਅਤੇ ਉਸ ’ਤੇ ਕਈ ਧਾਰਾਵਾਂ ਅਧੀਨ ਕੇਸ ਚੱਲ ਰਹੇ ਹਨ। ਬੌਬੀ ਮੁੰਬਈ ਦਾ ਮੋਸਟ ਵਾਟੇਂਡ ਮੁਲਜ਼ਮ ਹੈ। ਇਸ ਲਈ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਚੰਡੀਗੜ੍ਹ ਨਹੀਂ ਲਿਆਂਦਾ ਜਾ ਰਿਹਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button