NewsBreaking NewsD5 specialPunjab

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਦਾਅਵਾ, ‘ਮੇਰਾ ਐਨਕਾਊਂਟਰ ਕਰਨਾ ਚਾਹੁੰਦੀ ਹੈ ਪੁਲਿਸ’

ਚੰਡੀਗੜ੍ਹ : ਪੰਜਾਬ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਹਾਈਕੋਰਟ ਵਿੱਚ ਸ਼ਰਨ ਲੈਣ ਲਈ ਪਹੁੰਚਿਆ ਹੈ। ਦਰਅਸਲ ਗੈਂਗਸਟਰ ਜੱਗੂ ਭਗਵਾਨਪੁਰਿਆ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਕਿਹਾ ਕਿ ਉਸਦਾ ਕਿਸੇ ਨਾਲ ਕੋਈ ਪੋਲੀਟੀਕਲ ਲਿੰਕ ਨਹੀਂ ਹੈ ਨਾ ਤਾਂ ਉਹ ਸੁਖਜਿੰਦਰ ਸਿੰਘ ਰੰਧਾਵਾ ਦਾ ਵਿਅਕਤੀ ਹੈ ਅਤੇ ਨਾ ਹੀ ਬਿਕਰਮ ਸਿੰਘ ਮਜੀਠਿਆ ਦਾ।

ਗੈਂਗਸਟਰ ਦਿਲਪ੍ਰੀਤ ਬਾਬਾ ਲਈ ਅਦਾਲਤ ਦਾ ਵੱਡਾ ਫੈਸਲਾ

ਜੱਗੂ ਨੇ ਲਿਖਿਆ ਕਿ ਪੁਲਿਸ ਉਸਦੇ ਐਨਕਾਊਂਟਰ ਦਾ ਪਲੈਨ ਬਣਾ ਰਹੀ ਹੈ, ਉਸ ਨੂੰ ਜੇਲ੍ਹ ‘ਚ ਖ਼ਤਰਾ ਹੈ। ਪੁਲਿਸ ਉਸਨੂੰ ਜੇਲ੍ਹ ਤੋਂ ਭਜਾ ਕੇ ਉਸਦਾ ਐਨਕਾਊਂਟਰ ਕਰਨਾ ਚਾਹੁੰਦੀ ਹੈ। ਜਿਸਦੇ ਚੱਲਦੇ ਜੱਗੂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਅਤੇ ਹਾਈਕੋਰਟ ਤੋਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ।

ਨਹੀਂ ਬਚਦਾ ਗੈਂਗਸਟਰ ਜੱਗੂ ਭਗਵਾਨਪੁਰੀਆ! ਹਾਈਕੋਰਟ ਨੂੰ ਕਹਿੰਦਾ ਆਹ-ਕੁਝ ਕਰਦੀ ਐ ਜੇਲ੍ਹ ‘ਚ ਪੁਲਿਸ

ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਇਸ ਸਮੇਂ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ। ਜੱਗੂ ਭਗਵਾਨਪੁਰੀਆ ਦੇ ਕਈ ਨੇਤਾਵਾਂ ਦੇ ਨਾਲ ਲਿੰਕਅੱਪ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੁਖਜਿੰਦਰ ਰੰਧਾਵਾ ਨੇ ਜੱਗੂ ਨੂੰ ਮਜੀਠੀਆ ਦਾ ਵਿਅਕਤੀ ਦੱਸਿਆ ਤਾਂ ਮਜੀਠੀਆ ਨੇ ਉਸਨੂੰ ਰੰਧਾਵਾ ਦਾ ਵਿਅਕਤੀ ਦੱਸਿਆ ਹੈ, ਜਿਸਦੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਕਾਫ਼ੀ ਖਲਬਲੀ ਮਚੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button