Press ReleasePunjabTop News

ਗੈਂਗਸਟਰ ਅਰਸ਼ ਡੱਲਾ ਦੇ ਨਾਮ ਤੇ 30 ਲੱਖ ਦੀ ਫਿਰੋਤੀ ਮੰਗਣ ਦੇ ਮਾਮਲੇ ਵਿੱਚ 2 ਦੋਸ਼ੀ ਨਾਮਜ਼ਦ, 1  ਗ੍ਰਿਫਤਾਰ

ਸੁਲਤਾਨਪੁਰ ਲੋਧੀ 26 ਮਈ 2023 – ਰਾਜਪਾਲ ਸਿੰਘ ਸੰਧੂ ਐਸ ਐਸ ਪੀ  ਕਪੂਰਥਲਾ ਦੀਆਂ ਹਦਾਇਤਾ ਤੇ ਵਿਦੇਸ਼ਾ ਵਿੱਚ ਗੈਂਗਸਟਰਾਂ ਦੇ ਨਾਮ ਤੇ ਉਦਯੋਗਪਤੀਆਂ ਅਤੇ ਬਿਜ਼ਨਸਮੈਨਾ ਨੂੰ ਧਮਕੀਆ ਦੇ ਕਿ ਵਿਰੌਤੀ ਦੀ ਮੰਗ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਬਬਲਦੀਪ ਸਿੰਘ ਡੀਐਸਪੀ  ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅਤੇ   ਖੁਸ਼ਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਮਿਤੀ 10,5.2023 ਨੂੰ ਸੁਲਤਾਨਪੁਰ ਲੋਧੀ ਦੇ ਨਿਵਾਸੀ ਸੰਤੋਸ਼ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾਡਲ ਟਾਊਨ ਨੂੰ ਵਿਦੇਸ਼ ਮਨੀਲਾ ਦੇ ਵਾਟਸਐਪ ਨੰਬਰਾਂ ਤੇ ਧਮਕੀ ਭਰੀਆਂ ਫੋਨ ਕਾਲਾਂ  ਹੋਈਆਂ ਕਿ 30 ਲੱਖ ਰੁਪਏ ਦੀ ਫਿਰੋਤੀ ਦੇਵੇ, ਨਹੀਂ ਤਾਂ ਉਸਨੂੰ ਅਤੇ ਉਸਦੇ ਲੜਕੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਜਿਸਦੀ ਸ਼ਿਕਾਇਤ ਦਰਜ਼ ਹੋਣ ਤੇ ਮੁਕੱਦਮਾ ਨੰਬਰ 90 ਮਿਤੀ 15.5.2023 ਅਧ 386, 506, ਭ:ਦ ਥਾਣਾ ਸੁਲਤਾਨਪੁਰ ਲੋਧੀ ਦਰਜ਼  ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ, ਦੌਰਾਨੇ ਤਫਤੀਸ਼ ਵਿਦੇਸ਼ੀ ਗੈਂਗਸਟਰ (ਕਾਲਰ) ਵੱਲੋਂ ਭੇਜੇ ਗਏ ਅਕਾਊਂਟ ਨੰਬਰ ਨੂੰ ਟਰੇਸ ਕਰਨ ਅਤੇ ਉਸਦੇ ਅੱਗੇ ਵਿਦੇਸ਼ ਮਨੀਲਾ ਵਿਚ ਬੇਠੇ ਵਿਅਕਤੀਆਂ ਨੂੰ ਟਰੇਸ ਕਰਨ ਤੇ ਪਤਾ ਲੱਗਿਆ ਹੈ, ਕਿ ਵਿਦੇਸ਼ ਬੈਠੇ ਗੈਂਗਸ਼ਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਤਬੀਵਾਲ ਥਾਣਾ ਲੋਹੀਆਂ ਮੁਦਈ ਮੁਕੱਦਮਾ ਨੂੰ ਵਿਦੇਸ਼ ਮਨੀਲਾ ਤੇ ਧਮਕੀ ਭਰੀਆਂ ਫੋਨ ਕਾਲਾ ਕਰ ਰਿਹਾ ਸੀ, ਜਿਸਦਾ ਲਿੰਕ ਅੱਗੋਂ ਵਿਦੇਸ਼ ਮਨੀਲਾ ਦੇ ਇਕ ਹਵਾਲੇ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਸੀ, ਜੋ ਵਿਦੇਸ਼ ਮਨੀਲਾ ਤੋਂ ਅਕਸਰ ਹੀ ਲੋਕਾਂ ਦੇ ਪੈਸੇ ਭਾਰਤ ਵਿੱਚ ਟ੍ਰਾਂਸਫਰ ਕਰਦਾ ਸੀ। 

ਉਸ ਹਵਾਲੇ ਵਾਲੇ ਵਿਅਕਤੀ ਨੂੰ ਵਿਕਰਮਜੀਤ ਸਿੰਘ ਉਕਤ ਵਿਕੀ ਨੇ ਕਿਹਾ ਸੀ ਕਿ ਜੇਕਰ ਭਾਰਤ ਪੈਸੇ ਟ੍ਰਾਂਸਫਰ ਕਰਨੇ ਹਨ, ਤਾ ਉਸ ਨਾਲ ਸੰਪਰਕ ਕੀਤਾ ਜਾਵੇ, ਜਿਸਤੇ ਵਿਦੇਸ਼ ਵਿਚ ਹਵਾਲੇ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਪੰਜਾਬ ਦੇ ਇੱਕ ਖਾਤਾ ਵਿਚ ਪੈਸੇ ਟ੍ਰਾਂਸਫਰ ਕਰਵਾਉਣੇ ਸਨ, ਜਿਸਨੇ ਇੱਕ ਅਕਾਊਂਟ ਨੰਬਰ ਹਵਾਲੇ ਵਾਲੇ ਵਿਅਕਤੀ ਨੂੰ ਦਿੱਤਾ ਸੀ, ਜਿਸਨੇ ਅੱਗੇ  ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਦੇ ਦਿੱਤਾ, ਜਿਸਤੋਂ ਵਿਕਰਮਜੀਤ ਸਿੰਘ ਉਰਫ ਵਿੱਕੀ ਨੇ ਉਸ ਭਾਰਤੀ ਅਕਾਊਂਟ ਵਿੱਚ ਮੁਦਈ ਮੁਕਦਮਾ ਨੂੰ ਡਰਾ ਧਮਕਾ ਕਿ 2 ਲੱਖ ਰੁਪਏ ਟ੍ਰਾਂਸਫਰ ਕਰਵਾ ਦਿੱਤੇ ਅਤੇ ਇਸਦੇ ਬਦਲੇ ਵਿਦੇਸ਼ ਮਨੀਲਾ ਦੇ ਹਵਾਲੇ ਵਾਲੇ ਵਿਅਕਤੀ ਪਾਸੋਂ ਮਨੀਲਾ ਦੀ ਕਰਸੀ ਵਿਦੇਸ਼ ਤੋਂ ਹੀ ਆਪਣੀ ਪਤਨੀ ਦੇ ਖਾਤੇ ਵਿੱਚ 1,25,000/- (ਮਨੀਲਾ  ਕਰੰਸੀ) ਟ੍ਰਾਂਸਫਰ ਕਰਵਾ ਲਏ। 

ਜੋ ਉਕਤ ਨੰਬਰਾ ਅਤੇ ਅਕਾਊਂਟ ਅਤੇ ਉਕਤ ਗੈਂਗਸਟਰ ਦੇ ਮੋਬਾਇਲ ਨੰਬਰਾਂ ਅਤੇ ਅਵਾਜ਼ ਨੂੰ ਟਰੇਸ ਕਰਨ ਪਰ ਇਹ ਵਿਕਰਮਜੀਤ ਸਿੰਘ ਉਰਫ ਵਿਕੀ ਅਤੇ ਉਸਦੀ ਪਤਨੀ ਕਿਰਨਪ੍ਰੀਤ ਕੌਰ ਦੇ ਪਾਏ ਗਏ ਹਨ। ਜਿਸਤੋਂ ਉਕਤ ਮੁਕੱਦਮਾ ਵਿੱਚ ਵਿਰਕਮਜੀਤ ਸਿੰਘ ਉਰਫ ਵਿਕੀ ਨੂੰ ਨਾਮਜ਼ਦ ਕਰਕੇ ਤਫ਼ਤੀਸ਼ ਅੱਗੇ ਵਧਾਈ ਗਈ, ਤਾਂ ਦੌਰਾਨੇ ਤਫਤੀਸ਼ ਸਾਹਮਣੇ ਆਇਆ ਹੈ ਕਿ ਵਿਕਰਮਜੀਤ ਸਿੰਘ ਉਰਫ ਵਿੱਕੀ ਦੀਆਂ ਰੁਟੀਨ ਵਿੱਚ ਫੋਨ ਕਾਲ਼ਾ ਉਸਦੇ ਚਾਚੇ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕੁਤਬੀਵਾਲ ਨਾਲ ਹੁੰਦੀਆਂ ਸਨ, ਜਿਸਤੇ ਮੁਦਈ ਮੁਕੱਦਮਾ ਦੇ ਤ੍ਰਤਿਮਾ ਬਿਆਨ ਤੋਂ ਸਾਹਮਣੇ ਆਇਆ ਕਿ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਕੁੱਝ ਸਮਾਂ ਪਹਿਲਾ ਪੈਸਿਆ ਦੇ ਲੈਣ ਦੇਣ ਦੇ ਝਗੜੇ ਦੇ ਚੱਲਦਿਆ ਮੁਦਈ ਮੁਕੱਦਮਾ ਸੰਤੋਸ਼ ਸਿੰਘ ਨੂੰ ਉਸਦੇ ਪੈਟਰੋਲ ਪੰਪ ਪਰ ਜਾ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕਿ ਆਇਆ ਸੀ, ਕਿ ਉਸਦਾ ਭਤੀਜਾ ਗੈਂਗਸਟਰ ਹੈ, ਉਸਨੂੰ ਇਸਦਾ ਨਤੀਜਾ ਭੁਗਤਣਾ ਹੋਵੇਗਾ। 

ਜਿਸ ਵਲੋਂ ਆਪਣੀ ਰਤਿਸ਼ ਦੇ ਚੱਲਦਿਆ ਆਪਣੇ ਵਿਦੇਸ਼ ਬੈਠੇ ਭਤੀਜੇ ਵਿਕਰਮਜੀਤ ਸਿੰਘ ਉਰਫ ਵਿੱਕੀ ਜੋ ਕਰੀਬ 15 ਸਾਲਾ ਤੋਂ ਵਿਦੇਸ਼ ਹੈ ਪਾਸੇ ਧਮਕੀਆ ਅਤੇ 30 ਲੱਖ ਰੁਪਏ ਵਿਰਤੀ ਦੀ ਮੰਗ ਦੀਆਂ ਕਾਲਾਂ ਕਰਵਾਈਆਂ ਗਈਆ। ਜੋ ਉਕਤ ਮੁਕੱਦਮਾ ਵਿਚ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਨੂੰ ਨਾਮਜ਼ਦ ਕਰਕ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ, ਵਿਕਰਮਜੀਤ ਸਿੰਘ ਉਰਫ ਵਿੱਕੀ ਗੈਂਗਸਟਰ ਅਰਸ਼ ਡੱਲਾ ਦਾ ਐਸੋਸੀਏਟ ਪਾਇਆ ਗਿਆ ਹੈ, ਜਿਸਨੂੰ ਵਿਦੇਸ਼ ਮਨੀਲਾ ਤੋਂ ਗ੍ਰਿਫਤਾਰ ਕਰਨ ਲਈ ਹਰ ਸਭਵ ਕੋਸ਼ਿਸ਼ ਕੀਤੀ ਜਾਵੇਗੀ। ਜਿਸਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਤੁਸੀਂ ਜਸਵੀਰ ਸਿੰਘ ਦੇ ਮੋਬਾਇਲਾ ਨੂੰ ਐਫ.ਐਸ.ਐਲ ਲੋਬ ਨਿਰੀਖਣ ਲਈ ਭੇਜਿਆ ਜਾਵੇਗਾ। ਦੌਰਾਨੇ ਤਫ਼ਤੀਸ਼ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button