ਗੈਂਗਸਟਰਾਂ ਤੇ ਪੇਸ਼ੇਵਰ ਮੁਜ਼ਰਮਾਂ ਨੂੰ ਜਗਰਾਉਂ ਨੇੜੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਉਰਟੀ ਜੇਲ੍ਹ ‘ਚ ਰੱਖਿਆ ਜਾਵੇਗਾ-ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ
13 ਡੀ.ਐਸ.ਪੀਜ਼ ਜੇਲ, 175ਵਾਰਡਰਜ਼ ਤੇ4ਮੈਟਰਨਾਂ ਦੀ ਭਰਤੀ ਜਲਦੀ-ਜੇਲ੍ਹ ਮੰਤਰੀ
ਪਟਿਆਲਾ, 25 ਨਵੰਬਰ:
ਜੇਲ੍ਹਾਂ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਜੇਲ੍ਹਾਂ ਵਿੱਚੋਂ ਅਪਰਾਧ ਕਰਨ ਦੀ ਪ੍ਰਵਿਰਤੀ ਵਾਲੇ ਪੇਸ਼ੇਵਾਰ ਮੁਜ਼ਰਮਾਂ ਤੇ ਗੈਂਗਸਟਰਾਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਲੁਧਿਆਣਾ, ਜਗਰਾਉਂ ਨੇੜੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਉਰਟੀ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਪਟਿਆਲਾ ਵਿਖੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਜੇਲ੍ਹ ਵਿਭਾਗ ਦੇ ਬੈਚ ਨੰਬਰ97ਦੇ ਕੁੱਲ132ਵਾਰਡਰਜ਼ ਅਤੇ04ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਸਮਾਰੋਹ ਦੇ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ,ਜਿਹਨਾਂ ਨੇ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਅਰੁਨਪਾਲ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਨਵੀਆਂ ਬਣਨ ਵਾਲੀਆਂ ਜੇਲ੍ਹਾਂ ਨੂੰ ਆਬਾਦੀ ਤੋਂ ਇੱਕ ਕਿਲੋਮੀਟਰ ਦੂਰ ਬਣਾਇਆ ਜਾਵੇਗਾ ਤਾਂ ਕਿ ਜੇਲ੍ਹਾਂ ਵਿੱਚ ਲਗਾਏ ਜਾਂਦੇ ਅਤਿਆਧੁਨਿਕ ਜੈਮਰਾਂ ਕਰਕੇ ਨੇੜੇ ਦੀ ਵੱਸੋਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਜੇਲ੍ਹਾਂ ਦੀਆਂ ਕੰਧਾਂ ਤੋਂ ਕੋਈ ਮੁਜ਼ਰਮ ਜੇਲ੍ਹ ਅੰਦਰ ਕੋਈ ਨਸ਼ੀਲੀ ਵਸਤੂ ਜਾਂ ਮੋਬਾਇਲ ਆਦਿ ਸੁੱਟ ਸਕੇ।
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੇਸ਼ੱਕ ਜੇਲ੍ਹ ਵਿਭਾਗ ਨੂੰ ਜੇਲ੍ਹਾਂ ਦੀ ਸੁਰੱਖਿਆ,ਖੁਫੀਆ ਤੰਤਰ,ਸਟਾਫ ਦੀ ਘਾਟ,ਕੈਦੀਆਂ ਦੀ ਦੇਖ-ਰੇਖ ਅਤੇਪੁਨਰ ਵਸੇਬੇ ਆਦਿ ਲਈ ਕਈ ਚੁਣੌਤੀਆਂ ਦਰਪੇਸ਼ ਹਨ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਭਾਗ ਬੰਦੀਆ ਦੇ ਸੁਧਾਰ ਲਈ ਅਨੇਕਾਂ ਉਪਰਾਲੇ ਕਰਨ ਸਮੇਤ ਜੇਲ੍ਹਾਂ ਦੇ ਆਧੁਨਿਕੀਕਰਨ ਜਿਵੇਂ ਕਿ ਮੋਬਾਇਲ ਜੈਮਰ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਅਧਾਰਤ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਜੇਲ੍ਹ ਮੰਤਰੀ ਨੇ ਹੋਰ ਕਿਹਾ ਕਿ ਇਸ ਤੋਂ ਬਿਨ੍ਹਾਂ ਜੇਲ੍ਹ ਵਿਭਾਗਨੂੰਹੋਰ ਮਜਬੂਤ ਕਰਨ ਲਈ ਸਰਕਾਰ ਜੇਲ੍ਹ ਵਿਭਾਗ ਵਿਚ13 ਡੀ.ਐਸ.ਪੀ. ਜੇਲ, 175ਵਾਰਡਰਅਤੇ04ਮੈਟਰਨਾਂ ਸਮੇਤ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਦੀ ਭਰਤੀ ਜਲਦ ਕੀਤੀ ਜਾਵੇਗੀ। ਇਸਦੇ ਨਾਲ ਹੀਜੇਲ੍ਹ ਵਿਭਾਗਨੇ ਕੈਦੀ ਬੰਦੀਆਂ ਦੇਪੁਨਰ ਵਸੇਬੇ ਲਈ 8 ਜੇਲ੍ਹਾਂ ਵਿਖੇ ਪੈਟਰੋਲ ਪੰਪ ਲਗਾਏ ਹਨ।
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਵਾਨਾਂ ਨੂੰ ਪਾਸ ਹੋਣ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਇਮਾਨਦਾਰੀ,ਨੇਕ-ਨੀਤੀ ਅਤੇ ਨਿਡਰ ਹੋ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਡਿਊਟੀ ਕਰਨ ਲਈ ਪ੍ਰੇਰਿਤ ਕਰਨ ਸਮੇਤ ਨਸ਼ਿਆਂ ਤੋਂ ਗੁਰੇਜ ਕਰਨ ਦਾ ਮਸ਼ਵਰਾ ਦਿੱਤਾ। ਸਮਾਰੋਹ ਮੌਕੇ ਏ.ਡੀ.ਜੀ.ਪੀ. ਜੇਲ੍ਹਾਂ ਅਰੁਨ ਪਾਲ ਸਿੰਘ ਨੇ ਧੰਨਵਾਦ ਕੀਤਾ ਜਦੋਂਕਿ ਪੰਜਾਬ ਜੇਲ ਟਰੇਨਿੰਗ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਸਿੱਧੂ ਨੇ ਜੀ ਆਇਆਂ ਆਖਦਿਆਂ ਇਸ ਟ੍ਰੇਨਿੰਗ ਸਬੰਧੀ ਰਿਪੋਰਟ ਪੜ੍ਹੀ।
ਇਸ ਬੇਸਿਕ ਟਰੇਨਿੰਗ ਕੋਰਸ ਵਿੱਚ ਮੈਟਰਨਗੁਰਿੰਦਰਕੌਰ ਇਨਡੋਰ ਵਿੱਚ, ਵਾਰਡਰਰਮਨਦੀਪ ਸਿੰਘ ਸ਼ੂਟਿੰਗ ਵਿੱਚ, ਵਾਰਡਰਅਮਨਦੀਪ ਸਿੰਘ ਆਉਟਡੋਰ ਵਿੱਚ ਪਹਿਲੇ ਸਥਾਨ ‘ਤੇ ਰਹੇ ਅਤੇ ਬਤੌਰ ਪਲਟੂਨ ਕਮਾਂਡਰ ਨੰਬਰ 2, ਵਾਰਡਰ ਰਾਹੁਲ ਡਿੱਕਾ ਬਤੌਰ ਪਰੇਡ ਕਮਾਂਡਰ, ਵਾਰਡਰ ਅਭਿਨਵ ਪਲਟੂਨ ਕਮਾਂਡਰ ਨੰਬਰ 1 ਅਤੇ ਵਾਰਡਰ ਸਿਮਰਨ ਬੰਗਾ ਬਤੌਰ ਪਲਟੂਨ ਕਮਾਂਡਰ ਨੰਬਰ 2 ਨੂੰ ਜੇਲ ਮੰਤਰੀ ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਬਾਅਦ ਜਵਾਨਾਂ ਨੇ ਯੂ.ਏ.ਸੀ.,ਮਾਰਸ਼ਲ ਆਰਟਸਅਤੇ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ।
ਇਸ ਮੌਕੇ ਆਈ.ਜੀ ਜੇਲ੍ਹਾਂ ਰੂਪ ਕੁਮਾਰ ਅਰੋੜਾ, ਡੀ.ਆਈ.ਜੀ ਜੇਲ੍ਹਾਂ ਸੁਰਿੰਦਰਸਿੰਘ,ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵਰੁਣ ਸ਼ਰਮਾ, ਵਾਈਸ ਪ੍ਰਿੰਸੀਪਲ ਜੇਲ ਟ੍ਰੇਨਿੰਗ ਸਕੂਲ ਮੁਕੇਸ਼ ਕੁਮਾਰ, ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲਿਵਾਲ, ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਨਵਇੰਦਰ ਸਿੰਘ, ਨਵੀਂ ਜਿਲ੍ਹਾ ਜੇਲ੍ਹ ਨਾਭਾ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਤੇ ਓਪਨ ਜੇਲ ਦੇ ਸੁਪਰਡੈਂਟ ਗੁਰਮੁੱਖ ਸਿੰਘ ਵੀਮੌਜੂਦਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.