Breaking NewsD5 specialNewsPunjabTop News

ਗੈਂਗਵਾਰ ‘ਚ ਹਥਿਆਰ ਸਪਲਾਈ ਕਰਨ ਵਾਲਾ ਗੈਂਗਸਟਰ ਕਾਲਾ ਸੇਖੋਂ ਗ੍ਰਿਫ਼ਤਾਰ

ਬਠਿੰਡਾ : 22 ਜੂਨ ਕੋਟਕਪੁਰਾ ਜਲਾਲੇਆਨਾ ਰੋਡ ‘ਤੇ ਹੋਈ ਗੈਂਗਵਾਰ ‘ਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ‘ਚ ਬਠਿੰਡਾ ਪੁਲਿਸ ਨੇ ਗੈਂਗਸਟਰ ਕਾਲਾ ਸੇਖੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਪੁਲਿਸ ਦੇ ਅਨੁਸਾਰ ਗੈਂਗਸਟਰ ਨੇ ਆਪਣੀ ਰਿਵਾਲਵਰ ਨਾਲ ਪੈਰ ਤੇ ਗੋਲੀ ਮਾਰ ਲਈ ਪਰ ਜਖ਼ਮੀ ਗੈਂਗਸਟਰ ਦਾ ਦਾਅਵਾ ਹੈ ਕਿ ਉਸਨੂੰ ਪੁਲਿਸ ਦੇ ਵੱਲੋਂ ਗੋਲੀ ਮਾਰੀ ਗਈ ਹੈ। ਫਿਲਹਾਲ ਗੈਂਗਸਟਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ‘ਚ ਲਿਆਂਦਾ ਗਿਆ ਜਿੱਥੇ ਉਸਦਾ ਇਲਾਜ਼ ਕੀਤਾ ਜਾ ਰਿਹਾ ਹੈ, ਉਥੇ ਹੀ ਮੈਡੀਕਲ ਜਾਂਚ ਤੋਂ ਬਾਅਦ ਉਸਦੇ ਬਿਆਨ ਦਰਜ ਹੋਣਗੇ।

ਲੱਭ ਗਿਆ ਬਿਜਲੀ ਦੀ ਘਾਟ ਦਾ ਅਸਲ ਕਾਰਣ! ਹੁਣ ਕਿਸਾਨਾਂ ਨੂੰ ਮਿਲੇਗੀ 8 ਘੰਟੇ ਬਿਜਲੀ! ਸੁਣ ਬਾਗੋ-ਬਾਗ ਹੋਏ ਕਿਸਾਨ!

ਜ਼ਿਕਰਯੋਗ ਹੈ ਕਿ ਦੀਪਕ ਸਿੰਘ ਪੁੱਤ ਬੱਚੂ ਸਿੰਘ ਵਾਸੀ ਪਿੰਡ ਫਿਰੋਜ਼ਪੁਰ ਰਾਜਪੂਤ ਜ਼ਿਲ੍ਹਾ ਪਲਵਨ (ਹਰਿਆਣਾ) 22 ਜੂਨ ਨੂੰ ਕੋਟਕਪੁਰਾ – ਜਲਾਲੇਆਨਾ ਰੋਡ ਤੇ 2 ਗੁੱਟਾਂ ਵਿਚਕਾਰ ਚੱਲੀਆਂ ਦੋਵੇਂ ਪਾਸਿਓ ਗੋਲੀਆਂ ‘ਚ ਮਾਰਿਆ ਗਿਆ ਸੀ। ਇਸ ਮਾਮਲੇ ‘ਚ ਗੈਂਗਸਟਰ ਕਾਲਾ ਸੇਖੋਂ ‘ਤੇ ਇਲਜ਼ਾਮ ਹੈ ਕਿ ਉਸਨੇ ਗੋਲੀਆਂ ਚਲਾਉਣ ਵਾਲੇ ਆਰੋਪੀਆਂ ਨੂੰ ਹਥਿਆਰ ਦੀ ਸਪਲਾਈ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button