Breaking NewsD5 specialIndiaNewsTop News

ਗੂਗਲ ਨੂੰ ਵੀ ਮਾਤ ਦਿੰਦਾ ਹੈ ਰੀਵਾ ਦਾ ਯਸ਼ਸਵੀ, 14 ਮਹੀਨੇ ਦੀ ਉਮਰ ‘ਚ ਬਣਾ ਦਿੱਤਾ ਵਰਲਡ ਰਿਕਾਰਡ

ਰੀਵਾ : ਮੱਧ ਪ੍ਰਦੇਸ਼ ‘ਚ ਰੀਵਾ ਜ਼ਿਲ੍ਹੇ ਦੇ ਸਮਾਨ ਖੇਤਰ ‘ਚ ਰਹਿਣ ਵਾਲੇ ਯਸ਼ਸਵੀ ਮਿਸ਼ਰਾ ਦੀ ਉਮਰ ਸਿਰਫ਼ 14 ਮਹੀਨੇ ਹੈ ਪਰ ਉਸਦੇ ਕਾਰਨਾਮੇ ਅਜਿਹੇ ਹਨ ਕਿ ਗੂਗਲ ਵੀ ਸ਼ਰਮਿੰਦਾ ਹੋ ਜਾਵੇ। ਯਸ਼ਸਵੀ ਨੇ ਸਿਰਫ ਤਿੰਨ ਮਿੰਟਾਂ ’ਚ 26 ਦੇਸ਼ਾ ਦੇ ਨੈਸ਼ਨਲ ਫਲੈਗ ਪਛਾਣਕੇ  ਰਿਕਾਰਡ ਬਣਾਇਆ ਹੈ। ਇਸਦੇ ਨਾਲ ਹੀ ਯਸ਼ਸਵੀ ਦੇਸ਼ ’ਚ ਸਭ ਤੋਂ ਘੱਟ ਉਮਰ ਦਾ ਪਹਿਲਾ ਅਤੇ ਦੁਨੀਆ ਦਾ ਦੂਜਾ ‘ਗੂਗਲ ਬੁਆਏ’ ਬਣ ਗਿਆ ਹੈ। ਯਸ਼ਸਵੀ ਨੇ ਇਹ ਕਾਰਨਾਮਾ 14 ਮਹੀਨਿਆਂ ਦੀ ਉਮਰ ’ਚ ਕਰਕੇ ਵਰਲਡ ਬੁੱਕ ਆਫ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਹੁਣ ਯਸ਼ਸਵੀ 194 ਦੇਸ਼ਾਂ ਦੇ ਨੈਸ਼ਨਲ ਫਲੈਗ ਪਛਾਣਨ ਦਾ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਕਰ ਰਿਹਾ ਹੈ।

Police ‘ਤੇ ਚੱਲੀਆਂ ਸਿਧੀਆਂ ਗੋਲੀਆਂ! ਭਖਿਆ ਮਾਹੌਲ, ਗੱਲ ਵਸੋਂ ਹੋਈ ਬਾਹਰ | D5 Channel Punjabi

ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਯਸ਼ਸਵੀ ਅਜੇ ਬੋਲਣਾ ਨਹੀਂ ਸਿਖ ਸਕਿਆ ਪਰ ਸਭ ਤੋਂ ਘੱਟ ਉਮਰ ’ਚ ਵਰਲਡ ਰਿਕਾਰਡ ਬਣਾਉਣ ’ਚ ਦੁਨੀਆ ਦਾ ਪਹਿਲਾ ਬੱਚਾ ਬਣ ਗਿਆ ਹੈ। ਯਸ਼ਸਵੀ ਦੇ ਦਾਦਾ ਟੀਚਰ ਹਨ ਜਦਕਿ ਪਿਤਾ ਪੀ.ਆਰ. ਅਤੇ ਮਾਂ ਵਕੀਲ ਹੈ। ਮੂਲ ਰੂਪ ਨਾਲ ਰੀਵਾ ਸ਼ਹਿਰ ਦੇ ਸਮਾਨ ਨਿਵਾਸੀ ਸੰਜੇ ਅਤੇ ਸ਼ਿਵਾਨੀ ਮਿਸ਼ਰਾ ਦਾ ਸਿਰਫ 14 ਮਹੀਨਿਆਂ ਦਾ ਪੁੱਤਰ ਯਸ਼ਸਵੀ ਵਿਲਖਣ ਅਤੇ ਆਸਾਧਰਣ ਪ੍ਰਤੀਭਾ ਰੱਖਦਾ ਹੈ। ਇਸੇ ਪ੍ਰਤੀਭਾ ਦੇ ਚਲਦੇ ਯਸ਼ਸਵੀ ਦੇਸ਼ ’ਚ ਸਭ ਤੋਂ ਘੱਟ ਉਮਰ ਦਾ ਪਹਿਲਾ ਗੂਗਲ ਬੁਆਏ ਬਣ ਗਿਆ ਹੈ। ਗੂਗਲ ਬੁਆਏ ਦੇ ਨਾਂ ਨਾਲ ਮਸ਼ਹੂਰ ਕੌਟਿਲਯ ਨੇ 4 ਸਾਲ ਦੀ ਉਮਰ ’ਚ ਵਰਲਡ ਰਿਕਾਰਡ ਦਾ ਖਿਤਾਬ ਹਾਸਿਲ ਕੀਤਾ ਸੀ ਪਰ ਯਸ਼ਸਵੀ ਨੇ ਸਿਰਫ 14 ਮਹੀਨਿਆਂ ਦੀ ਉਮਰ ’ਚ ਇਹ ਕਾਰਨਾਮਾ ਕੀਤਾ ਹੈ। ਬਚਪਨ ਤੋਂ ਹੀ ਯਸ਼ਸਵੀ ਅਦੱਭੁਤ ਮੈਮਰੀ ਰੱਖਦਾ ਹੈ।

ਕੇਂਦਰ ਦਾ ਵੱਡਾ ਫੈਸਲਾ, Delhi ਤੋਂ ਹੁਕਮ, Kisan ਕਰਤੇ ਖੁਸ਼, ਹੁਣ ਨਹੀਂ ਲੱਗਣੇ ਧਰਨੇ | D5 Channel Punjabi

ਪਿਤਾ ਸੰਜੇ ਅਤੇ ਮਾਂ ਸ਼ਿਵਾਨੀ ਮਿਸ਼ਰਾ ਨੂੰ ਯਸ਼ਸਵੀ ਬਾਰੇ ਉਦੋਂ ਪਤਾ ਲਗਾ ਜਦੋਂ ਉਨ੍ਹਾਂ ਨੇ ਉਸਨੂੰ ਫੁਲ ਵਿਖਾਇਆ ਯਸ਼ਸਵੀ ਨੇ ਉਸ ਫੁਲ ਨੂੰ ਪਛਾਣ ਲਿਆ। ਉਸਨੂੰ ਜੋ ਕੁਝ ਵਿਖਾਇਆ ਜਾਂਦਾ ਸੀ, ਉਹ ਇਕ ਵਾਰ ’ਚ ਹੀ ਪਛਾਣ ਜਾਂਦਾ ਸੀ। ਉਸਨੂੰ ਸਭ ਕੁਝ ਯਾਦ ਰਹਿੰਦਾ ਸੀ। ਉਸ ਸਮੇਂ ਯਸ਼ਸਵੀ ਦ ਉਮਰ 6-7 ਮਹੀਨਿਆਂ ਦੀ ਸੀ। ਇੰਨੀ ਘੱਟ ਉਮਰ ’ਚ ਇਹ ਪ੍ਰਤੀਭਾ ਵੇਖਕੇ ਮਾਂ-ਪਿਓ ਨੂੰ ਅਹਿਸਾਸ ਹੋ ਗਿਆ ਕਿ ਯਸ਼ਸਵੀ ’ਚ ਅਦੱਭੁਤ ਮੈਮਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਯਸ਼ਸਵੀ ਨੂੰ ਪਹਿਲਾਂ ਕੁਝ ਦੇਸ਼ਾਂ ਦੇ ਨੈਸ਼ਨਲ ਫਲੈਗ ਵਿਖਾਏ। ਜਦੋਂ ਉਹ ਉਨ੍ਹਾਂ ਨੂੰ ਪਛਾਣਨਲੱਗਾ ਤਾਂ ਗਿਣਤੀ ਵਧਾ ਦਿੱਤੀ ਗਈ।

SKM Meeting CM Mann : ਜਥੇਬੰਦੀਆਂ ਦੀ ਸਰਕਾਰ ਨਾਲ ਮੀਟਿੰਗ, ਪਹਿਲਾਂ ਹੀ ਆਈ ਵੱਡੀ ਖ਼ਬਰ, Ruldu Singh ਨਾਲ ਖੜ੍ਹਕੀ!

ਹੈਰਾਨੀ ਗੱਲ ਹੈ ਕਿ ਯਸ਼ਸਵੀ 11-12 ਮਹੀਨਿਆਂ ਦੀ ਉਮਰ ’ਚ ਹੀ 65 ਦੇਸ਼ਾਂ ਦੇ ਨੈਸ਼ਨਲ ਫਲੈਗ ਅਤੇ ਕੁਝ ਦੇਸ਼ਾਂ ਦੀ ਰਾਜਧਾਨੀ ਪਛਾਣ ਰਿਹਾ ਸੀ। ਵਰਲਡ ਬੁੱਕ ਆਫ ਰਿਕਾਰਡਸ ਦੀ ਟੀਮ ਨੇ ਯਸ਼ਸਵੀ ਨੂੰ 26 ਦੇਸ਼ਾਂ ਦੇ ਨੈਸ਼ਨਲ ਫਲੈਗ ਪਛਾਣਨ ਦਾ ਟਾਸਕ ਦਿੱਤਾ ਸੀ। ਜਿਸਨੂੰ ਉਸਨੇ ਸਿਰਪ 3 ਮਿੰਟਾਂ ’ਚ ਪੂਰਾ ਕਰਕੇ ਵਰਲਡ ਬੁੱਕ ਆਫ ਆਫ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ। ਯਸ਼ਸਵੀ ਇਹ ਕਾਰਨਾਮਾ ਕਰਕੇ ਨਾ ਸਿਰਫ ਰੀਵਾ ਸਗੋਂ ਦੇਸ਼ ਦਾ ਮਾਨ ਵਧਾਉਣ ’ਚ ਸਫਲ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button