Breaking NewsD5 specialNewsPunjab

ਗੁਰਸਿੱਖ ਨੂੰ ਕੁੱਟਣ ਵਾਲਾ ASI ਟੰਗਿਆ! ਪ੍ਰਧਾਨ ਵੀ ਗ੍ਰਿਫ਼ਤਾਰ

ਮੋਹਾਲੀ : ਮੋਹਾਲੀ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ‘ਚ ਬੀਤੇ ਦਿਨੀਂ ਝਗੜਾ ਹੋਇਆ ਸੀ। ਜਿਸ ‘ਚ ਏਐੱਸਆਈ ਨੇ ਮੌਕੇ ਤੇ ਮੌਜੂਦ ਇਕ ਪੱਤਰਕਾਰ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਸੀ। ਇਸ ਮਾਮਲੇ ‘ਚ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਅਤੇ 5 ਹੋਰ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ। ਹੁਣ ਐਫਆਈਆਰ `ਚ ਧਾਰਾ 295-ਏ ਲਗਾ ਕੇ ਗੁਰਦੁਆਰੇ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

School Fees ਮਾਫ਼ ਕਰਾਉਣ ਲਈ ਸੜਕ ‘ਤੇ ਉਤਰੇ ਬੱਚੇ | ਆਹ ਸੁਣੋ ਹਾਈ ਕੋਰਟ ਨੇ ਕੀ ਹੁਕਮ ਦਿੱਤੇ

ਉਥੇ ਹੀ ਪੱਤਰਕਾਰ ਮੇਜਰ ਸਿੰਘ ਦੀ ਥਾਣੇ ‘ਚ ਕੁੱਟਮਾਰ ਕਰਨ ਵਾਲੇ ਏਐੱਸਆਈ ਓਮ ਪ੍ਰਕਾਸ਼ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਪ੍ਰਧਾਨ ਜਤਿੰਦਰਪਾਲ ਨੂੰ ਮੋਹਾਲੀ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀ ਦੇ ਮੁਲਜ਼ਮਾਂ ਦੀ ਵੀ ਜਲਦ ਗ੍ਰਿਫ਼ਤਾਰੀ ਹੋਣ ਦੀ ਉਮੀਦ ਹੈ। ਜ਼ਿਕਰ ਏ ਖ਼ਾਸ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਰਾਗੀ ਸਿੰਘਾਂ ਨੂੰ ਅੰਤਿਮ ਅਰਦਾਸ ਦਾ ਪ੍ਰੋਗਰਾਮ ਕਰਨ ਤੋਂ ਮਨਾਂ ਕਰ ਦਿੱਤਾ ਗਿਆ ਸੀ ਅਤੇ ਸਟੇਜ `ਤੇ ਬੈਠੇ ਰਾਗੀ ਸਿੰਘਾਂ ਦੇ ਹਰਮੋਨੀਅਮ ਖੋਹ ਕੇ ਧੱਕਾ ਮੁੱਕੀ ਕੀਤੀ ਗਈ ਸੀ।

ਜੂਨ 1984 ‘ਚ ਕਿਵੇਂ ਸਿੱਖਾਂ ਦਾ ਖ਼ੂਨ ਪੀਤਾ! ਸ਼ਹੀਦ ਭਾਈ ਅਮਰੀਕ ਸਿੰਘ ਦੇ ਸਾਥੀ ਤੋਂ ਸੁਣੋ | Exclusive Interview

ਹਾਲਾਂਕਿ ਦੂਜੇ ਪਾਸੇ ਗ੍ਰਿਫ਼ਤਾਰ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦਾ ਕਹਿਣਾ ਕਿ ਉਸ ਨੂੰ ਸਿਆਸੀ ਦਬਾਅ ਹੇਠ ਫਸਾਇਆ ਜਾ ਰਿਹਾ ਹੈ। ਜਦਕਿ ਜਸਪਾਲ ਸਿੰਘ ਖ਼ਿਲਾਫ਼ ਉਹਨਾਂ 1 ਮਈ ਨੂੰ ਸ਼ਰਧਾਲੂਆਂ ਤੇ ਗੁਰਦੁਆਰੇ ਦੇ ਪ੍ਰਧਾਨ ਨਾਲ ਬਦਸਲੂਕੀ ਕਰਨ ਦੀ ਸ਼ਿਕਾਇਤ ਦਿੱਤੀ ਸੀ।ਜਿਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button