InternationalNewsPunjab

ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵੱਲੋਂ ਓਕ ਕਰੀਕ ਗੁਰਦੁਆਰਾ ਸਾਹਿਬ ਵਿਖੇ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਸਮਾਗਮ

ਡੇਟਨ (ਓਹਾਇਹੋ), (ਅਮਰੀਕਾ): ਸਿੱਖ ਸੋਸਾਇਟੀ ਆਫ ਡੇਟਨ ਓਹਾਇਓ ਵੱਲੋਂ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿਖੇ 10 ਸਾਲ ਪਹਿਲਾਂ ਇੱਕ ਗੋਰੇ ਕੱਟੜਪੰਥੀ ਬੰਦੂਕਧਾਰੀ ਵੱਲੋਂ ਮਾਰੇ ਗਏ 6 ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡੇਟਨ, ਸਿਨਸਿਨਾਟੀ ਅਤੇ ਨਾਲ ਲੱਗਦੇ ਸ਼ਹਿਰਾਂ ਦੇ ਨਗਰਵਾਸੀਆਂ ਨੇ ਸਮੂਲੀਅਤ ਕੀਤੀ।

CM ਮਾਨ ਨੂੰ ਝੰਡਾ ਲਹਿਰਾ ਉਣ ਸਮੇਂ ਲੱਗੂ ਝਟਕਾ, ਕੱਚੇ ਅਧਿਆਪਕਾਂ ਨੇ ਕੀਤਾ ਐਲਾਨ

ਇਸ ਖੂਨੀ ਘਟਨਾ ਦੇ ਪੀੜਤਾਂ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਸਿੱਖ ਆਗੂਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਆਗੂ ਗ੍ਰੇਟਰ ਡੇਟਨ ਕ੍ਰਿਸ਼ਚੀਅਨ ਕਨੈਕਸ਼ਨ, ਇੰਟਰਫੇਥ ਫੋਰਮ ਆਫ ਗ੍ਰੇਟਰ ਡੇਟਨ, ਮੈਕਕਿਨਲੇ ਯੂਨਾਈਟਿਡ ਮੈਥੋਡਿਸਟ ਚਰਚ, ਮਿਆਮੀ ਵੈਲੀ ਯੂਨੀਟੇਰੀਅਨ ਯੂਨੀਵਰਸਲਿਸਟ ਫੈਲੋਸ਼ਿਪ ਡੇਟਨ, ਡੇਟਨ ਹਿੰਦੂ ਟੈਂਪਲ ਅਤੇ ਸਰਕਾਰੀ ਅਧਿਕਾਰੀ ਡੇਟਨ ਸਿਟੀ ਕਮਿਸ਼ਨਰ, ਰਿਵਰਸਾਈਡ ਪੁਲਿਸ ਵਿਭਾਗ ਵੀ ਸਿੱਖ ਭਾਈਚਾਰੇ ਨਾਲ ਆਪਣੀ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਤੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਸਿੱਖ ਸੋਸਾਇਟੀ ਆਫ ਡੇਟਨ ਦੇ ਡਾ. ਦਰਸ਼ਨ ਸਿੰਘ ਸਹਿਬੀ ਤੇ ਇੰਟਰਫੇਥ ਦੇ ਡਾ. ਰੈਵ ਕਰਿਸਟਲ ਵਾਲਕਰ ਇਸ ਸਮਾਗਮ ਦੇ ਪ੍ਰਬੰਧਕ ਸਨ।

ਅੱਕੇ ਮੁਲਾਜ਼ਮਾਂ ਨੇ ਚੁੱਕਿਆ ਵੱਡਾ ਕਦਮ, ਸਵੇਰੇ ਹੀ ਮਚੀ ਹਾਹਾਕਾਰ, ਪਾਇਆ ਖਿਲਾਰਾ! D5 Channel Punjabi

ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਨੇ ਸਾਰਿਆਂ ਨੂੰ ‘ਵਾਹਿਗੁਰੂ ਵਾਹਿਗੁਰੂ’ ਦਾ ਜਾਪ ਕਰਨ ਲਈ ਅਗਵਾਈ ਕੀਤੀ। ਇਹਨਾਂ ਸਭਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਨਿਸ਼ਾਨ ਸਾਹਿਬ ਦੇ ਦੁਆਲੇ ਮੋਮਬੱਤੀਆਂ ਜਗਾ ਕੇ ਵਾਹਿਗੁਰੂ ਦਾ ਜਾਪ ਅਤੇ ਅਰਦਾਸ ਕੀਤੀ। ਸਿੱਖ ਸੋਸਾਇਟੀ ਆਫ ਡੇਟਨ ਦੇ ਸੈਕਟਰੀ ਪਿਆਰਾ ਸਿੰਘ ਸਹਿੰਬੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button