PunjabTop News

ਗੁਮਸ਼ੁਦਾ ਦੀ ਤਲਾਸ਼ ! ਗੁਰਦਾਸਪੁਰ ‘ਚ ਫਿਰ ਲੱਗੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ

ਗੁਰਦਾਸਪੁਰ : 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਾਲੀਵੂਡ ਅਦਾਕਾਰ ਸੰਨੀ ਦਿਓਲ ਨੂੰ ਭਾਜਪਾ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਵਿਨੋਦ ਖੰਨਾ ਤੋਂ ਬਾਅਦ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ’ਤੇ ਭਰੋਸਾ ਜਤਾਇਆ ਸੀ ਪਰ ਚੋਣ ਜਿੱਤਣ ਤੋਂ ਬਾਅਦ ਸੰਨੀ ਦਿਓਲ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਗਾਇਬ ਨਜ਼ਰ ਆਏ। ਜਿਸ ਕਾਰਨ ਕਈ ਵਾਰ ਸਥਾਨਕ ਲੋਕਾਂ ਨੇ ਸੰਨੀ ਦਿਓਲ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਸ਼ਹਿਰ ‘ਚ ਗੁੰਮਸ਼ੁਦਾ ਪੋਸਟਰ ਲਗਾਏ।

ਵੱਡੀ ਖ਼ਬਰ: ਸੰਨੀ ਦਿਓਲ ਹੋਇਆ ਗੁੰਮ, ਕੰਧਾਂ ’ਤੇ ਲੱਗੇ ਪੋਸਟਰ, ਲੋਕਾਂ ਵੱਲੋਂ ਭਾਲ ਜਾਰੀ

ਅੱਜ ਵੀ ਪਠਾਨਕੋਟ ‘ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ। ਪਠਾਨਕੋਟ ਰੇਲਵੇ ਸਟੇਸ਼ਨ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਹਲਕੇ ‘ਚ ਨਹੀਂ ਆ ਸਕਦੇ, ਲੋਕਾਂ ਦੇ ਕੰਮ ਨਹੀਂ ਕਰਵਾ ਸਕਦੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਤਾਂ ਜੋ ਕਿਸੇ ਯੋਗ ਵਿਅਕਤੀ ਨੂੰ ਮੌਕਾ ਮਿਲ ਸਕੇ ਜੋ ਜਨਤਾ ਲਈ ਕੰਮ ਕਰੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button