EntertainmentTop News

ਗਿੱਪੀ ਗਰੇਵਾਲ ਦੀ ਫ਼ਿਲਮ ‘ਹਨੀਮੂਨ’ ਦੇ ਟਰੇਲਰ ਨੇ ਜਿੱਤਿਆ ਲੋਕਾਂ ਦਾ ਦਿਲ

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਦੇਸੀਰੌਕਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਹਨੀਮੂਨ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਰਾਹੀਂ ਗਿੱਪੀ ਗਰੇਵਾਲ ਨਾਲ ਅਦਾਕਾਰਾ ਜੈਸਮੀਨ ਭਸੀਨ ਪੰਜਾਬੀ ਫ਼ਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ।

ਪੁਲਿਸ ਦਾ ਐਕਸ਼ਨ, ਵੱਡੀ ਕਾਰਵਾਈ ਫਸਣਗੇ ਕਈ ਲੀਡਰ ! ਨਸ਼ੇ ਦਾ ਹੋਵੇਗਾ ਖਾਤਮਾ ||

ਦੱਸ ਦਈਏ ਕਿ ਫ਼ਿਲਮ ਦੇ ਟਰੇਲਰ ‘ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਦੇ ਨਾਲ-ਨਾਲ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ। ਫ਼ਿਲਮ ਦੀ ਕਹਾਣੀ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਹੈ। ਜਿਨ੍ਹਾਂ ਦੇ ਪੁੱਤਰ ਦਾ ਨਵਾਂ ਵਿਆਹ ਹੋਇਆ ਹੈ ਪਰ ਉਹ ਆਪਣੀ ਪਤਨੀ ਨਾਲ ਸਮਾਂ ਬਤੀਤ ਨਹੀਂ ਕਰ ਪਾ ਰਿਹਾ। ਇਸ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਹਨੀਮੂਨ ‘ਤੇ ਨਿਕਲਦਾ ਹੈ।

ਲਓ ਜੀ ਲੱਗ ਗਿਆ ਸਭ ਤੋਂ ਵੱਡਾ ਮੇਲਾ, ਵਿਦੇਸ਼ੀ ਵੀ ਪਹੁੰਚੇ ਪੰਜਾਬ, ਰੌਣਕਾਂ ਦੇਖ ਤੁਸੀਂ ਵੀ ਖਿੱਚ ਲਓ ਤਿਆਰੀ

ਦੱਸਣਯੋਗ ਹੈ ਕਿ ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ। ਇਸ ਦੇ ਨਾਲ-ਨਾਲ ਹਾਲ ਹੀ ਗਿੱਪੀ ਗਰੇਵਾਲ ਨੇ ਲੰਡਨ ‘ਚ ਆਪਣੀ ਫ਼ਿਲਮ ‘ਕੈਰੀ ਆਬਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button