Breaking NewsD5 specialEntertainmentNewsTop News

ਗਿਪੀ ਗਰੇਵਾਲ ਨੂੰ ਪਾਕਿਸਤਾਨ ‘ਚ ਐਂਟਰੀ ਦੀ ਨਹੀਂ ਦਿੱਤੀ ਇਜਾਜ਼ਤ

ਮੁੰਬਈ: ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇੱਕ ਵਾਰ ਮੁੜ ਚਰਚਾ ਵਿੱਚ ਆਏ ਹਨ। ਗਿੱਪੀ ਨੂੰ ਵਾਹਗਾ ਬਾਰਡਰ ਤੋਂ ਪਾਕਿ ਵਿੱਚ ਐਂਟਰੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗਿਪੀ ਗਰੇਵਾਲ ਨੂੰ ਅਟਾਰੀ ਚੈੱਕ ਪੋਸਟ ‘ਤੇ ਹੀ ਰੋਕ ਲਿਆ।

D5 Punjabi Election Survey : ਲੋਕਾਂ ਦੇ ਜਵਾਬ ਨੇ ਖੁਸ਼ ਕਰਤੇ ਉਮੀਦਵਾਰ | D5 Channel Punjabi

ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਸਰਹੱਦ ‘ਤੇ ਗਿਪੀ ਗਰੇਵਾਲ ਦੇ ਸਵਾਗਤ ਦੀ ਬਹੁਤ ਚੰਗੇ ਤਰੀਕੇ ਨਾਲ ਵਿਵਸਥਾ ਕੀਤੀ ਗਈ ਸੀ ਕਿਉਂਕਿ ਉਹ ਕਰਤਾਰਪੁਰ ਜਾਣ ਵਾਲੇ ਸਨ। ਗਿਪੀ ਨੇ ਲਾਹੌਰ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦਾ ਦੌਰਾ ਕਰਨ ਤੋਂ ਇਲਾਵਾ ਗਵਰਨਰ ਹਾਊਸ ਵਿੱਚ ਮੀਟਿੰਗਾਂ ਕਰਨੀਆਂ ਸਨ।

ਸਰਕਾਰ ਲਈ ਮੁਸੀਬਤ, ਸੜਕਾਂ ‘ਤੇ ਆਏ ਟਰੱਕ ਡਰਾਇਵਰ, ਰੱਖੀ ਨਵੀਂ ਮੰਗ D5 Channel Punjabi

ਪਾਕਿ ਦੇ ਫਿਲਮ ਟੀ.ਵੀ. ਅਤੇ ਥਿਏਟਰ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਵੱਲੋਂ ਗਿੱਪੀ ਗਰੇਵਾਲ ਨੂੰ ਰੋਕਣ ਲਈ ਭਾਰਤੀ ਅਧਿਕਾਰੀਆਂ ਦੀ ਨਿੰਦਾ ਕੀਤੀ। ਪਾਕਿਸਤਾਨ ਦੇ ਕਾਮੇਡੀਅਨ ਇਫਤਿਖਾਰ ਠਾਕੁਰ ਨੇ ਗਿਪੀ ਨੂੰ ਰੋਕਣ ‘ਤੇ ਕਿਹਾ ਕਿ ਅਦਾਕਾਰ ਹਮੇਸ਼ਾ ਰਾਸ਼ਟਰਾਂ ਦੇ ਵਿਚਕਾਰ ਪੁਲ ਬਣਾਉਣ ਦਾ ਕੰਮ ਕਰਦੇ ਹਨ। ਪਰ ਇਹ ਬਹੁਤ ਦੁਖ਼ ਦੀ ਗੱਲ ਹੈ ਕਿ ਗਿਪੀ ਨੂੰ ਪਾਕਿਸਤਾਨ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button