Breaking NewsD5 specialIndiaNewsTop News

ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਦੀ ਸਾਦਗੀ ਭਰੀ ਹੋਲੀ

ਗਾਜੀਪੁਰ ਬਾਰਡਰ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸੀਮਾਵਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਅਜਿਹੇ ‘ਚ ਕਿਸਾਨ ਹੋਲੀ ਵੀ ਬਾਰਡਰ ‘ਤੇ ਹੀ ਮਨਾ ਰਹੇ ਹਨ। ਗਾਜੀਪੁਰ ਬਾਰਡਰ ‘ਤੇ ਭਾਕਿਊ ਨੇਤਾ ਰਾਕੇਸ਼ ਟਿਕੈਤ ਨੇ ਆਪਣੇ ਸਾਥੀਆਂ ਦੇ ਨਾਲ ਹੋਲੀ ਮਨਾਈ। ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਵਾਰ ਫਿਰ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸੀ ਨਹੀਂ, ਘਰ ਵਾਪਸੀ ਨਹੀਂ।

MLA ਦੀ ਕੁੱਟਮਾਰ ‘ਤੇ ਡੱਲੇਵਾਲ ਦਾ ਵੱਡਾ ਬਿਆਨ ! ਕਿਉਂ ਕੀਤੀ ਖਿੱਚ-ਧੂਹ ? ਵੱਡੇ ਖੁਲਾਸੇ!

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ, ਸਰਕਾਰ ਗੱਲ ਮੰਨ ਲਵੇ, ਕਿਸਾਨ ਘਰ ਨਹੀਂ ਜਾਵੇਗਾ। ਕਿਸਾਨ ਤਪਦੀ ਧੁੱਪ ਵਿੱਚ ਵੀ ਰਹੇਗਾ। ਜਿਨ੍ਹਾਂ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਗੇ ਓਨਾ ਹੀ ਕਿਸਾਨ ਸਰਕਾਰ ਦੇ ਖਿਲਾਫ ਕੰਮ ਕਰੇਗਾ। ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹੋਏ ਟਿਕੈਤ ਨੇ ਕਿਹਾ ਕਿ, ਹੋਲੀ ਦਾ ਤਿਉਹਾਰ ਸ਼ਾਂਤੀਪੂਰਨ ਤਰੀਕੇ ਨਾਲ ਮਨਾਓ। ਰੰਗਾਂ ਦਾ ਜ਼ਿੰਦਗੀ ‘ਚ ਬਹੁਤ ਮਹੱਤਵ ਰਹਿੰਦਾ ਹੈ।

🔴LIVE| ਹੋਲੇ-ਮਹੱਲੇ ‘ਤੇ ਕਿਸਾਨ ਜਥੇਬੰਦੀਆਂ ਦਾ ਨਵਾਂ ਐਲਾਨ ! ਨਰਮ ਪਈ ਮੋਦੀ ਸਰਕਾਰ ! ਕਿਸਾਨ ਹੋਏ ਖੁਸ਼ !

ਬਾਰਡਰ ‘ਤੇ ਮੌਜੂਦ ਹੋਰ ਕਿਸਾਨ ਵੀ ਇੱਕ ਦੂਜੇ ਨੂੰ ਰੰਗ ਲਗਾ ਕੇ ਬਹੁਤ ਸਾਦਗੀ ਦੇ ਨਾਲ ਹੋਲੀ ਮਨਾ ਰਹੇ ਹਨ। ਦਰਅਸਲ ਕਿਸਾਨਾਂ ਨੇ ਇਹ ਤੈਅ ਕੀਤਾ ਸੀ ਕਿ ਇਸ ਵਾਰ ਦੀ ਹੋਲੀ ਸਾਦਗੀ ਦੇ ਨਾਲ ਮਨਾਈ ਜਾਵੇਗੀ, ਕਿਉਂਕਿ ਅੰਦੋਲਨ ‘ਚ ਕਰੀਬ 300 ਕਿਸਾਨਾਂ ਦੀ ਮੌਤ ਹੋਈ ਹੈ। ਹਾਲਾਂਕਿ ਕਿਸਾਨ ਇੱਕ ਦੂਜੇ ਨੂੰ ਰੰਗ ਲਗਾਉਣ ‘ਤੇ ਸ਼ੁਭਕਾਮਨਾਵਾਂ ਤਾਂ ਦੇ ਹੀ ਰਹੇ ਹਨ ਉਥੇ ਹੀ ਕਨੂੰਨ ਵਾਪਸੀ ਦੀ ਗੱਲ ਵੀ ਕਰ ਰਹੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button