InternationalTop News

ਗਾਜ਼ਾ ‘ਚ ਇੱਕ ਹੋਰ ਇਜ਼ਰਾਈਲੀ ਹਮਲਾ, 18 ਲੋਕਾਂ ਦੀ ਮੌਤ, ਫਲਸਤੀਨੀਆਂ ਦੀ ਮੌਤ ਦੀ ਗਿਣਤੀ ਹੁਣ 42,000 ਦੇ ਨੇੜੇ

ਕੇਂਦਰੀ ਗਾਜ਼ਾ ਵਿੱਚ ਇੱਕ ਹੋਰ ਇਜ਼ਰਾਈਲੀ ਹਮਲਾ ਹੋਇਆ ਹੈ। ਐਤਵਾਰ ਤੜਕੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਲ-ਅਕਸਾ ਸ਼ਹੀਦ ਹਸਪਤਾਲ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ‘ਦੀਰ ਅਲ-ਬਾਲਾ’ ਸ਼ਹਿਰ ‘ਚ ਸਥਿਤ ਹਸਪਤਾਲ ਦੇ ਨੇੜੇ ਮਸਜਿਦ ‘ਚ ਸ਼ਰਨ ਲੈਣ ਵਾਲੇ ਬੇਘਰ ਹੋਏ ਲੋਕਾਂ ‘ਤੇ ਹਮਲਾ ਕੀਤਾ ਗਿਆ।

ਰਿਪੋਰਟਾਂ ਦੇ ਅਨੁਸਾਰ, ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਗਿਣਿਆ ਗਿਆ ਸੀ। ਹਸਪਤਾਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਮਰਨ ਵਾਲੇ ਸਾਰੇ ਮਰਦ ਸਨ। 18 ਮੌਤਾਂ ਤੋਂ ਇਲਾਵਾ 2 ਲੋਕ ਗੰਭੀਰ ਜ਼ਖਮੀ ਹੋਏ ਹਨ। ਹਾਲਾਂਕਿ ਮਸਜਿਦ ‘ਤੇ ਹੋਏ ਇਸ ਹਮਲੇ ਨੂੰ ਲੈ ਕੇ ਅਜੇ ਤੱਕ ਇਜ਼ਰਾਇਲੀ ਫੌਜ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਫਲਸਤੀਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਇਨ੍ਹਾਂ ਤਾਜ਼ਾ ਹਮਲਿਆਂ ਕਾਰਨ ਗਾਜ਼ਾ ਵਿੱਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ ਹੁਣ 42,000 ਦੇ ਨੇੜੇ ਪਹੁੰਚ ਗਈ ਹੈ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ‘ਚੋਂ ਕਿੰਨੇ ਨਾਗਰਿਕ ਅਤੇ ਅੱਤਵਾਦੀ ਸਨ ਪਰ ਮਰਨ ਵਾਲਿਆਂ ‘ਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button