Breaking NewsD5 specialNewsPunjabTop News

ਗਵਰਨਰ ਹਾਊਸ ਘਿਰਾਓ ਮਾਮਲਾ : AAP ਦੇ 9 MLAs ਖਿਲਾਫ ਇਨ੍ਹਾਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ 

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ 3 ਦਿਨ ਪਹਿਲਾਂ ਗਵਰਨਰ ਹਾਊਸ ਦੇ ਬਾਹਰ ਘਿਰਾਓ ਕੀਤਾ ਗਿਆ ਸੀ। ਅੱਜ ਇਸ ਮਾਮਲੇ ‘ਚ 9 ਵਿਧਾਇਕਾਂ ਅਤੇ ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ‘ਚ ਅਮਨ ਅਰੋੜਾ, ਜਰਨੈਲ ਸਿੰਘ, ਅਨਮੋਲ ਗਗਨ ਮਾਨ, ਮਾਸਟਰ ਬਲਦੇਵ ਸਿੰਘ, ਸਰਬਜੀਤ ਕੌਰ ਮਾਣੂੰਕੇ, ਮnਜੀਤ ਸਿੰਘ, ਕੁਲਵੰਤ ਪੰਡੋਰੀ ਅਤੇ ਜੈ ਕ੍ਰਿਸ਼ਣ ਰੋੜੀ ਸਮੇਤ ਹੋਰਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਨੇਤਾਵਾਂ ‘ਤੇ ਆਈਪੀਸੀ ਦੀ ਧਾਰਾ 188,186,353 ਅਤੇ 332 ਦੇ ਤਹਿਤ ਮਾਮਲਾ  ਦਰਜ ਕੀਤਾ ਗਿਆ ਹੈ। ਇਹ ਮਾਮਲਾ ਚੰੜੀਗੜ੍ਹ ਸੈਕਟਰ 3 ਪੁਲਿਸ ਸਟੇਸ਼ਨ ‘ਚ ਦਰਜ ਹੋਇਆ ਹੈ।

ਮੋਰਚੇ ਦਾ ਵੱਡਾ ਐਲਾਨ, ਫਿਰ ਰੁਕਣਗੀਆਂ ਰੇਲਾਂ, ਰੱਖੀ ਨਵੀਂ ਮੰਗ, ਆਹ ਤਰੀਕ ਨੂੰ ਨਾ ਕਰਿਓ ਸਫਰ !D5 Channel Punjabi

ਦੱਸ ਦਈਏ ਕਿ ਲਖੀਮਪੁਰ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਚੰਡੀਗੜ੍ਹ ‘ਚ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਆਪ ਕਰਮਚਾਰੀਆਂ ਨੇ ਗਵਰਨਰ ਹਾਊਸ ਦੇ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਹੰਗਾਮਾ ਵੱਧਦਾ ਦੇਖ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button