NewsBreaking NewsD5 specialIndiaSports

ਗਲੀਆਂ ‘ਚ ਸਬਜ਼ੀ ਵੇਚਣ ਲਈ ਮਜ਼ਬੂਰ ਹੈ ਐਥਲੀਟ ਗੀਤਾ ਕੁਮਾਰੀ

ਨਵੀਂ ਦਿੱਲੀ : ਝਾਰਖੰਡ ਦੀ ਉਭਰਦੀ ਐਥਲੀਟ ਗੀਤਾ ਕੁਮਾਰੀ ਨੂੰ ਆਰਥਿਕ ਪ੍ਰੇਸ਼ਾਨੀਆਂ ਦੇ ਕਾਰਨ ਰਾਮਗੜ੍ਹ ਜ਼ਿਲ੍ਹੇ ਦੀਆਂ ਗਲੀਆਂ ‘ਚ ਸਬਜ਼ੀ ਵੇਚਣ ਲਈ ਮਜ਼ਬੂਰ ਹੋਣਾ ਪਿਆ ਹੈ। ਰਾਜ ਪੱਧਰ ਮੁਕਾਬਲਿਆਂ ‘ਚ ਅੱਠ ਗੋਲਡ ਮੈਡਲ ਜਿੱਤਣ ਵਾਲੀ ਗੀਤਾ ਦੇ ਬਾਰੇ ‘ਚ ਜਦੋਂ ਮੁੱਖਮੰਤਰੀ ਹੇਮੰਤ ਸੋਰੇਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਆਰਥਿਕ ਮਦਦ ਪਹੁੰਚਾਉਣ ਨੂੰ ਕਿਹਾ। ਇਸ ਤੋਂ ਬਾਅਦ ਰਾਮਗੜ੍ਹ ਦੇ ਡਿਪਟੀ ਕਮਿਸ਼ਨਰ ਸੰਦੀਪ ਸਿੰਘ ਨੇ ਸੋਮਵਾਰ ਨੂੰ ਗੀਤਾ ਨੂੰ 50,000 ਰੁਪਏ ਦਾ ਚੈੱਕ ਦਿੱਤਾ।

ਖ਼ੁਸ਼ਖ਼ਬਰੀ | ਪੰਜਾਬ ‘ਚ 4245 ਸਰਕਾਰੀ ਨੌਕਰੀਆਂ ਨੂੰ ਹਰੀ ਝੰਡੀ, ਕਰੋ ਅਪਲਾਈ | Government Jobs in Punjab

ਨਾਲ ਹੀ ਕਰੀਅਰ ਨੂੰ ਅੱਗੇ ਵਧਾਉਣ ਲਈ 3,000 ਰੁਪਏ ਦਾ ਮਾਸਿਕ ਵਜੀਫਾ ਦੇਣ ਦੀ ਵੀ ਘੋਸ਼ਣਾ ਕੀਤੀ ਹੈ। ਸੋਰੇਨ ਨੂੰ ਟਵਿਟਰ ਤੋਂ ਜਾਣਕਾਰੀ ਮਿਲੀ ਕਿ ਗੀਤਾ ਨੂੰ ਆਰਥਿਕ ਤੰਗੀ ਦੇ ਚੱਲਦਿਆਂ ਸੜਕ ਕਿਨਾਰੇ ਸਬਜ਼ੀਆਂ ਵੇਚਣੀਆਂ ਪੈ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ,‘ਰਾਮਗੜ ‘ਚ ਕਈ ਖਿਡਾਰੀ ਹਨ ਜੋ ਦੇਸ਼ ਲਈ ਸਫਲਤਾ ਹਾਸਲ ਕਰਨ ਵਿੱਚ ਸਮਰੱਥਾਵਾਨ ਹਨ। ਪ੍ਰਸ਼ਾਸਨ ਇਹ ਸੁਨਿਸਚਿਤ ਕਰੇਗਾ ਕਿ ਉਨ੍ਹਾਂ ਨੂੰ ਸਮਰਥਨ ਮਿਲੇ।’ ਗੀਤਾ ਹਜ਼ਾਰੀਬਾਗ ਜ਼ਿਲ੍ਹੇ ਦੇ ਆਨੰਦ ਕਾਲਜ ‘ਚ ਬੀਏ ਫਾਈਨਲ ਦੀ ਵਿਦਿਆਰਥਣ ਹੈ। ਉਸਦਾ ਪਰਿਵਾਰ ਆਰਥਿਕ ਰੂਪ ਤੋਂ ਕਮਜ਼ੋੋਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button