ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਵਿਧਵਾ ਮਾਂ ਦੀ ਪੁਕਾਰ- ਪੈਸੇ ਨਹੀਂ ਪੁੱਤ ਦਾ ਇਲਾਜ ਕਰਾ ਦਿਓ
ਖੰਨਾ : ਦਿਨੋਂ ਦਿਨ ਮਹਿੰਗਾ ਹੋ ਰਿਹਾ ਇਲਾਜ ਗਰੀਬ ਪਰਿਵਾਰਾਂ ਲਈ ਸਰਾਪ ਬਣਦਾ ਜਾ ਰਿਹਾ ਅਤੇ ਗਰੀਬ ਭਾਈਚਾਰੇ ਨਾਲ ਸੰਬੰਧਿਤ ਲੋਕ ਮਹਿੰਗੇ ਇਲਾਜ ਕਾਰਨ ਆਪਣੇ ਪਰਿਵਾਰ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਪਰਿਵਾਰ ਖੰਨਾ ਨਜ਼ਦੀਕੀ ਪਿੰਡ ਮਾਂਹਪੁਰ ਤੋਂ ਹੈ। ਜਿਥੇ ਨੌਜਵਾਨ ਜਸਵਿੰਦਰ ਸਿੰਘ ਪੰਜ ਸਾਲ ਪਹਿਲਾਂ ਇੱਕ ਹਾਦਸੇ ਦਾ ਸਿਕਾਰ ਹੋ ਗਿਆ ਸੀ।
ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਵਿਧਵਾ ਮਾਂ ਦੀ ਪੁਕਾਰ- ਪੈਸੇ ਨਹੀਂ ਪੁੱਤ ਦਾ ਇਲਾਜ ਕਰਾ ਦਿਓ
ਜਿਸਦਾ ਪਾਸਾ ਬਿਲਕੁਲ ਹੀ ਖੜ ਗਿਆ ਅਤੇ ਪਰਿਵਾਰ ਵਾਲਿਆਂ ਨੇ ਉਸਨੂੰ ਡਾਕਟਰਾਂ ਨੂੰ ਦਿਖਾਇਆ ਪਰ ਡਾਕਟਰਾਂ ਨੇ ਉਸਦਾ ਆਪਰੇਸ਼ਨ ਕਰਨ ਦੀ ਗੱਲ ਆਖੀ ਤੇ ਨਾਲ ਹੀ ਲੱਖਾਂ ਰੁਪਏ ਦਾ ਖ਼ਰਚਾ ਗਿਣਵਾ ਦਿੱਤਾ। ਮਾਂ ਬੇਵੱਸ ਹੈ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਬਿਮਾਰੀ ਨੇ ਜਸਵਿੰਦਰ ਨੂੰ ਮੰਜੇ ‘ਤੇ ਪੈਣ ਲਈ ਮਜ਼ਬੂਰ ਕੀਤਾ ਹੋਇਆ ਹੈ।
Nirbhaya Gangrape Breaking | ਸਵੇਰੇ ਸਵੇਰੇ ਦੋਸ਼ੀਆਂ ਨੂੰ ਹੋਈ ਫਾਂਸੀ, ਸੁਣੋ ਮਾਂ-ਪਿਓ ਤੇ ਵਕੀਲ ਦਾ ਪਹਿਲਾ ਬਿਆਨ
ਜਿਹੜੀ ਉਮਰ ‘ਚ ਜਸਵਿੰਦਰ ਨੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਸੀ। ਹੁਣ ਉਸੇ ਉਮਰ ‘ਚ ਬਜ਼ੁਰਗ ਮਾਂ ਆਪਣੇ ਪੁੱਤ ਨੂੰ ਸੰਭਾਲ ਰਹੀ ਹੈ। ਆਸ ਸਮਾਜ ਸੇਵੀਆਂ ‘ਤੇ ਕਿ ਕੋਈ ਉਹਨਾਂ ਦੀ ਬਾਂਹ ਫੜ੍ਹੇ ਤੇ ਪੁੱਤ ਦਾ ਇਲਾਜ ਕਰਾ ਦੇਵੇ। ਸਰਕਾਰ ਤੋਂ ਮਦਦ ਦੀ ਆਸ ਕੀ ਰੱਖਣ ਕਈ ਸਾਲ ਧੱਕੇ ਖਾਧੇ ਪਰ ਕਿਸੇ ਨੇ ਬਾਂਹ ਨਹੀਂ ਫੜੀ। ਹੁਣ ਪਰਿਵਾਰ ਮੀਡੀਆ ਰਾਹੀਂ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ। ਉਮੀਦ ਹੈ ਕਿ ਸਮਾਜ ਸੇਵੀ ਜਸਵਿੰਦਰ ਸਿੰਘ ਦੀ ਸਾਰ ਲੈਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.