ਗਰੀਬੀ ਤੋਂ ਦੁਖੀ ਮਾਪਿਆਂ ਨੇ ਤਿੰਨ ਲੜਕੀਆਂ ਨੂੰ ਦੁੱਧ ‘ਚ ਜ਼ਹਿਰੀਲਾ ਪਦਾਰਥ ਪਿਆ ਮੌਤ ਦੇ ਘਾਟ ਉਤਾਰ ਦਿੱਤਾ
ਜਲੰਧਰ ‘ਚ ਗਰੀਬੀ ਤੋਂ ਦੁਖੀ ਮਾਪਿਆਂ ਨੇ ਤਿੰਨ ਲੜਕੀਆਂ ਨੂੰ ਦੁੱਧ ‘ਚ ਜ਼ਹਿਰੀਲਾ ਪਦਾਰਥ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਜਲੰਧਰ ਦਿਹਾਤੀ ਖੇਤਰ ਦੇ ਮਕਸੂਦਾਂ ਥਾਣੇ ਦੇ ਪਿੰਡ ਕਾਨਪੁਰ ਦੀ ਹੈ, ਜਿੱਥੇ ਐਤਵਾਰ ਦੇਰ ਰਾਤ ਪੰਜ ਬੱਚਿਆਂ ਦੇ ਮਾਪਿਆਂ ਨੇ ਇਲਾਕੇ ‘ਚ ਅਫਵਾਹ ਫੈਲਾ ਦਿੱਤੀ ਕਿ ਲੜਕੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਉਸ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਸੀ।
ਦੇਰ ਰਾਤ ਤੱਕ ਲੜਕੀਆਂ ਦੀ ਭਾਲ ਕਰਨ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਮਕਾਨ ਮਾਲਕ ਸੁਰਿੰਦਰ ਸਿੰਘ ਅਤੇ ਇਲਾਕੇ ਦੇ ਲੋਕਾਂ ਨੇ 112 ਨੰਬਰ ‘ਤੇ ਫੋਨ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਮਕਸੂਦਾਂ ਥਾਣੇ ਦੀ ਪੁਲੀਸ ਰਾਤ 11:30 ਵਜੇ ਪੁੱਜੀ ਅਤੇ ਜਾਂਚ ਮਗਰੋਂ ਵਾਪਸ ਪਰਤ ਗਈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਤੀ-ਪਤਨੀ ਨੇ ਸਵੇਰੇ ਟਰੰਕ ‘ਚੋਂ ਲਾਸ਼ਾਂ ਕੱਢ ਕੇ ਗੇਟ ਦੇ ਬਾਹਰ ਰੱਖ ਦਿੱਤੀਆਂ ਅਤੇ ਕਹਿਣ ਲੱਗੇ ਕਿ ਉਨ੍ਹਾਂ ਦੀਆਂ ਧੀਆਂ ਨੂੰ ਕਿਸੇ ਨੇ ਮਾਰਿਆ ਹੈ, ਟਰੰਕ ਚੋਂ ‘ਚ ਪਾ ਕੇ ਬਾਹਰ ਛੱਡ ਦਿੱਤਾ ਹੈ। ਇਸ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਮ੍ਰਿਤਕ ਲੜਕੀਆਂ ਦੀ ਪਛਾਣ ਅੰਮ੍ਰਿਤਾ ਕੁਮਾਰੀ (9), ਸਾਕਸ਼ੀ (7) ਅਤੇ ਕੰਚਨ (4) ਵਜੋਂ ਹੋਈ ਹੈ। ਪਿਤਾ ਸੁਸ਼ੀਲ ਮੰਡਲ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.