NewsBreaking NewsD5 specialfood and healthPunjab

ਗਰਮੀ ਤੋਂ ਬਚਣ ਲਈ ਵਰਤੋਂ ਆਹ ਤਰੀਕੇ, Interview ਸੁਣੀ ਤਾਂ ਡਾਕਟਰ ਦੀ ਨਹੀਂ ਪਵੇਗੀ ਲੋੜ, ਘਰੇਲੂ ਨੁਸਖੇ

ਗਰਮੀ ਜਿਵੇਂ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜੋ ਸਾਡੇ ਸਰੀਰ ਤੇ ਬਹੁਤ ਪ੍ਰਭਾਵ ਪਾਉਂਦੀ ਹੈ। ਜਿਸ ਕਰ ਕੇ ਸਾਨੂੰ ਗਰਮੀਆਂ ਵਿਚ ਅਪਣੇ ਖਾਣ ਪੀਣ ਤੇ ਰਹਿਣ-ਸਹਿਣ ਵੱਲ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਸਾਡਾ ਸਰੀਰ ਗਰਮੀ ਦੇ ਬੁਰੇ ਪ੍ਰਭਾਵਾਂ ਤੋਂ ਬਚ ਸਕੇ। ਗਰਮੀ ਦੇ ਮੌਸਮ ਵਿਚ ਕੁਦਰਤੀ ਠੰਢੇ ਪਦਾਰਥਾਂ ਦਾ ਸੇਵਣ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਮਿੱਠੇ ਤੇ ਰਸਭਰੇ ਫਲ ਵੱਧ ਖਾਣੇ ਚਾਹੀਦੇ ਹਨ। ਸਬਜੀਆਂ ਵਿਚ ਕੱਦੂ, ਘੀਆ, ਭਿੰਡੀ, ਖਖੜੀ, ਕਰੇਲਾ, ਲੌਕੀ, ਤਰੀ ਆਦਿ ਖਾਣੀ ਚਾਹੀਦੀ ਹੈ।

ਆਹ ਹੈ ਚੀਨ ‘ਚ ਸਿੱਖਾਂ ਦਾ ਇਤਿਹਾਸ, ਤਾਂ ਇਸ ਲਈ ਚੀਨੀ ਡਰਦੇ ਨੇ ਸਿੱਖਾਂ ਤੋਂ, ਸੁਣਕੇ ਸਿੱਖ ਹੋਣ ਤੇ ਹੋਵੇਗਾ ਮਾਣ

ਗਰਮੀ ਦੇ ਦਿਨਾਂ ਵਿਚ ਐਸੇਡਿਟੀ ਪੇਟ ਵਿਚ ਜਲਨ, ਕਬਜ਼, ਮੂੰਹ ਵਿਚ ਛਾਲੇ ਆਦਿ ਕੋਲਡ ਸਟੋਰੇਜ ਵਾਲੀਆਂ ਸਬਜ਼ੀਆਂ, ਗੋਲ ਗੱਪੇ, ਚਾਟ ਪਕੌੜੇ, ਜੰਕ ਫੂਡ ਆਦਿ ਖਾਣ ਨਾਲ ਹੁੰਦੀ ਹੈ। ਇਸ ਲਈ ਘਰ ਦਾ ਬਣਿਆ ਸ਼ੁੱਧ ਭੋਜਣ ਹੀ ਖਾਣਾ ਚਾਹੀਦਾ ਹੈ। ਤੇਲ, ਚਿਕਨਾਈ, ਮਿਰਚ ਮਸਾਲੇ ਘੱਟ ਰੱਖੋ। ਸ਼ਰਾਬ, ਸਿਗਰਟਨੋਸ਼ੀ, ਤਮਾਕੂ, ਕਿਸੇ ਵੀ ਪ੍ਰਕਾਰ ਦਾ ਨਸ਼ਾ ਹਰ ਮੌਸਮ ਵਿਚ ਹੀ ਘਾਤਕ ਹੈ। ਪਰ ਗਰਮੀ ਵਿਚ ਇਹ ਅੰਤੜੀਆਂ ਤੇ ਲੀਵਰ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ

ਨਾਸ਼ਤੇ ਵਿਚ ਫਲਾਂ ਦਾ ਜੂਸ, ਦਹੀਂ, ਠੰਢਾ ਦੁੱਧ ਆਦਿ ਪੀਣਾ ਚਾਹੀਦਾ ਹੈ। ਦੁਪਹਿਰ ਦੇ ਭੋਜਣ ਵਿਚ ਲੱਸੀ ਜ਼ਰੂਰ ਲੈਣੀ ਚਾਹੀਦੀ ਹੈ। ਵਿਚ-ਵਿਚ ਸਾਨੂੰ ਸਰੀਰ ਨੂੰ ਠੰਢਾ ਰੱਖਣ ਲਈ ਲੱਸੀ, ਨਿੰਬੂ ਪਾਣੀ, ਚੰਦਨ ਸ਼ਰਬਤ ਆਦਿ ਲੈ ਸਕਦੇ ਹੋ ਪਰ ਅਲਕੋਹਲ ਤੇ ਕੋਲਡਡ੍ਰਿੰਕ ਤੋਂ ਗੁਰੇਜ ਕਰਨਾ ਚਾਹੀਦਾ ਹੈ। ਰਾਤ ਜਾਂ ਸ਼ਾਮ ਦੇ ਭੋਜਣ ਵਿਚ ਦਹੀਂ, ਚਾਵਲ, ਭਿੰਡੀ, ਬੈਂਗਣ ਪਰਹੇਜ ਕਰਨਾ ਚਾਹੀਦਾ ਹੈ। ਗਰਮੀ ਦੇ ਮੌਸਮ ਵਿਚ ਕੱਚਾ ਨਾਰੀਅਲ, ਸੌਂਫ ਦਾ ਮਿੱਠਾ ਪਾਣੀ, ਮਿੱਠਾ ਦਹੀਂ, ਤਰਬੂਜ, ਖਰਬੂਜਾ, ਨਾਰੀਅਲ ਪਾਣੀ ਆਦਿ ਬਹੁਤ ਲਾਭ ਪਹੁੰਚਾਉਂਦਾ ਹੈ। ਰਾਤ ਨੂੰ ਸੌਂਣ ਤੋਂ ਅੱਧਾ ਘੰਟਾ ਪਹਿਲਾਂ ਹਲਕਾ ਗਰਮ ਦੁੱਧ ਅਤੇ ਤ੍ਰਿਫੁਲਾ ਚੂਰਨ ਖਾਣਾ ਚਾਹੀਦਾ ਹੈ।

Baljit Singh Daduwal Vs Ravneet Bittu ,”ਕੈਪਟਨ, ਆਪਣੇ ‘MP’ ਨੂੰ ਸੰਗਲੀ ਪਾ-ਦਾਦੂਵਾਲ

ਕਿਹੋ ਜਿਹਾ ਹੋਵੇ ਰਹਿਣ-ਸਹਿਣ?
ਧੁੱਪ ਵਿਚ ਘੱਟ ਤੋਂ ਘੱਟ ਨਿਕਲੋ। ਜੇਕਰ ਮਜਬੂਰੀ ਕਰਨ ਜਾਣਾ ਵੀ ਪਵੇ ਤਾਂ ਨਿੰਬੂ ਪਾਣੀ, ਸੱਤੂ ਜਾਂ ਸਾਦਾ ਪਾਣੀ ਪੀ ਕੇ ਹੀ ਘਰੋਂ ਨਿਕਲੋ। ਦਿਨ ਵਿਚ ਘੱਟੋ-ਘੱਟ ਦੋ ਵਾਰ ਜ਼ਰੂਰ ਨਹਾਉ। ਨਹਾਉਣ ਸਮੇਂ ਪਾਣੀ ਵਿਚ ਗ਼ੁਲਾਬ ਜਲ ਜਾਂ ਗ਼ੁਲਾਬ ਦੀਆਂ ਪੱਤੀਆਂ ਪਾ ਲਵੋ ਤਾਕਿ ਸਰੀਰ ਤਰੋਤਾਜਾ ਰਹੇ ਤੇ ਪਸੀਨੇ ਤੋਂ ਉਤਪੰਨ ਜਰਮ ਨਸ਼ਟ ਹੋ ਜਾਣਗੇ। ਸੱਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਠੋ ਤੇ ਤਾਂਬੇ ਦੇ ਬਰਤਨ ਵਿਚ ਰਖਿਆ ਪਾਣੀ ਪੀ ਕੇ ਥੋੜੀ ਚਹਿਲਕਦਮੀਂ ਕਰੋ ਤੇ ਬਾਅਦ ਵਿਚ ਬਾਅਦ ਵਿਚ ਫ੍ਰੈਸ਼ ਹੋ ਕੇ ਯੋਗਾ ਕਰਨ ਉਪਰੰਤ ਅੱਧੇ-ਪੌਣੇ ਘੰਟੇ ਬਾਅਦ ਨਹਾਉ।

https://www.youtube.com/watch?v=R_N9_HzDtk4

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button