Breaking NewsD5 specialEntertainmentIndiaNewsPunjabTop News

ਗਣਤੰਤਰ ਦਿਵਸ ਹਿੰਸਾ ਮਾਮਲੇ ‘ਚ Deep Sidhu ਨੂੰ ਦਿੱਲੀ ਦੀ ਸਪੈਸ਼ਲ ਸੈੱਲ ਬ੍ਰਾਂਚ ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਦੀ ਸਪੈਸ਼ਲ ਸੈੱਲ ਬ੍ਰਾਂਚ ਨੇ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ‘ਚ ਮਾਸਟਰਮਾਇੰਡ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਿੱਧੂ ਗਣਤੰਤਰ  ਦਿਵਸ ‘ਤੇ ਟਰੈਕਟਰ ਰੈਲੀ ਦੇ ਦੌਰਾਨ ਲਾਲ ਕਿਲ੍ਹੇ  ‘ਤੇ ਹੋਈ ਹਿੰਸਾ ਮਾਮਲੇ ਦੇ ਮੁੱਖ ਆਰੋਪੀਆਂ ਵਿੱਚੋਂ ਇੱਕ ਹਨ। ਕਰੀਬ 15 ਦਿਨ ਤੱਕ ਫਰਾਰ ਰਹਿਣ  ਤੋਂ  ਬਾਅਦ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਨੇ ਉਸ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ।

ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਪਾਤੀ ਬਿਪਤਾ,ਦਫ਼ਤਰ ‘ਚ ਜਾ ਮਾਰੇ ਲਲਕਾਰੇ

ਫਰਾਰ ਹੋਣ ਦੇ ਬਾਵਜੂਦ ਸਿੱਧੂ ਫੇਸਬੁੱਕ ਰਾਹੀਂ ਵੀਡੀਓ ਮੈਸੇਜ ਜਾਰੀ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਉਹ ਆਪਣੇ ਇੱਕ ਕਰੀਬੀ ਦੋਸਤ ਰਾਹੀਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਰਿਹਾ ਹੈ। ਪੁਲਿਸ ਅਨੁਸਾਰ ਦੀਪ ਸਿੱਧੂ ਵੀਡੀਓ ਬਣਾਉਂਦਾ ਸੀ ਅਤੇ ਉਸਦੀ ਬਹੁਤ ਨਜ਼ਦੀਕੀ ਮਹਿਲਾ ਦੋਸਤ ਇਨ੍ਹਾਂ ਵੀਡੀਓ ਨੂੰ ਅਪਲੋਡ ਕਰਦੀ ਸੀ। ਇਹ ਮਹਿਲਾ ਦੋਸਤ ਭਾਰਤ ਤੋਂ ਬਾਹਰ ਬੈਠ ਕੇ ਸਿੱਧੂ ਦੀਆਂ ਵੀਡੀਓ ਅਪਲੋਡ ਕਰਦੀ ਸੀ। ਇਸ ਪਿੱਛੇ ਸਿੱਧੂ ਦੀ ਚਾਲ ਜਾਂਚ ਏਜੰਸੀਆਂ ਦਾ ਧਿਆਨ ਭਟਕਾਉਣਾ ਸੀ।

🔴LIVE| ਬੀਜੇਪੀ ਤੇ RSS ਹੋਈ ਦੋਫਾੜ!ਖਤਰੇ ‘ਚ ਮੋਦੀ ਦੀ ਕੁਰਸੀ?ਕਿਸਾਨੀ ਅੰਦੋਲਨ ਨੇ ਬਦਲਤਾ ਤਖਤ,ਕਾਨੂੰਨਾਂ ਦਾ ਪਰਦਾਫਾਸ਼!

ਹਾਲ ਹੀ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਹੈ। ਇਸ ਲਈ ਉਸਨੂੰ ਕੋਈ ਡਰ ਨਹੀਂ ਹੈ। ਉਹ ਕੇਸ ਨਾਲ ਜੁੜੇ ਸਬੂਤ ਇਕੱਠੇ ਕਰ ਰਿਹਾ ਹੈ ਅਤੇ 2 ਦਿਨਾਂ ਬਾਅਦ ਪੁਲਿਸ ਸਾਹਮਣੇ ਪੇਸ਼ ਹੋਏਗਾ। ਅਭਿਨੇਤਾ ਨੇ ਇਹ ਵੀ ਕਿਹਾ ਕਿ ਜਾਂਚ ਏਜੰਸੀਆਂ ਉਸ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕਰਨ। ਇਸ ਦੌਰਾਨ ਪੁਲਿਸ ਨੇ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button