D5 specialIndiaNews

ਖੱਟੜ ਸਰਕਾਰ ਦੀ ਨਵੀਂ ਪਹਿਲ -ਵਿਦਿਆਰਥਣਾਂ ਲਈ ਵਿਸ਼ੇਸ਼ ਬੱਸਾਂ ਦੀ ਸਹੂਲਤ

ਹਰਿਆਣਾ : ਹਰਿਆਣਾ ਦੀ ਸਰਕਾਰ ਨੇ ਇਕ ਵਾਰ ਫਿਰ ਵਿਦਿਆਰਥਣਾਂ ਲਈ ਨਵੀਂ ਸਹੂਲਤ ਦੇਣ ਦਾ ਐਲਾਨ ਕੀਤਾ ਹੈ |’ਵਿਦਿਆਰਥੀ ਆਵਾਜਾਈ ਸੁਰੱਖਿਆ ਯੋਜਨਾ’ ਤਹਿਤ ਅੰਬਾਲਾ, ਪੰਚਕੂਲਾ, ਯੁਮਨਾਨਗਰ, ਕਰਨਾਲ ਅਤੇ ਕਰੂਕਸ਼ੇਤਰ ‘ਚ ਪਾਇਲਟ ਆਧਾਰ ‘ਤੇ ਵਿਦਿਆਰਥਣਾਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਕਿ ਸ਼ੁਰੂਆਤ ‘ਚ ਵਿਦਿਆਰਥਣਾਂ ਨੂੰ ਲਿਆਉਣ ਅਤੇ ਲਿਜਾਣ ਲਈ ਕੁਝ ਸਿੱਖਿਆ ਸੰਸਥਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਬਾਅਦ ‘ਚ ਇਸ ਯੋਜਨਾ ਤਹਿਤ ਹੋਰ ਸਿੱਖਿਆ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਬੱਸਾਂ ਦੇ ਰੂਟਾਂ ਨੂੰ ਇੰਝ ਤਿਆਰ ਕਰਨ ਕਿ ਸਮਾਂ ਅਤੇ ਬੱਸਾਂ ਦੀ ਚੰਗੀ ਵਰਤੋਂ ਹੋ ਸਕੇ।

 

ਇਸਨੂੰ ਵੀ ਦੇਖੋ… ਤਰਨਤਾਰਨ ‘ਚ ਹੋਇਆ ਕਰਿਸ਼ਮਾ,ਮਰਿਆ ਹੋਇਆ ਵਿਅਕਤੀ ਮੁੜ ਹੋਇਆ ਜਿਉਂਦਾ

ਸੂਬੇ ਦੇ ਲਗਭਗ ਸਾਰੇ ਜ਼ਿਲਿਆਂ ‘ਚ ਵਿਦਿਆਰਥਣਾਂ ਲਈ ਰੋਡਵੇਜ ਦੀਆਂ ਬੱਸਾਂ ਚੱਲ ਰਹੀਆਂ ਹਨ ਪਰ ਹੁਣ ਮੁੱਖ ਮੰਤਰੀ ਦੇ ਆਦੇਸ਼ ‘ਤੇ 9 ਦਸੰਬਰ ਨੂੰ ਸਿੱਖਿਆ ਅਤੇ ਰੋਡਵੇਜ ਵਿਭਾਗ ਦੇ ਜ਼ਿਲਾ ਅਧਿਕਾਰੀਆਂ ਦੀ ਚੰਡੀਗੜ੍ਹ ‘ਚ ਬੈਠਕ ਹੋਵੇਗੀ। ਇਸ ‘ਚ ਸਾਰੇ ਜ਼ਿਲਿਆਂ ‘ਚ ਰੂਟ ਅਤੇ ਬੱਸਾਂ ਦੀ ਗਿਣਤੀ ਤੈਅ ਕੀਤੀ ਜਾਵੇਗੀ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button