ਖੇਤੀ – ਕਿਸਾਨੀ ਨੂੰ ਮਿਲੀ ਨਵੀਂ ਉਡਾਣ, PM ਮੋਦੀ ਨੇ 100 ਸ਼ਹਿਰਾਂ ਲਈ ਕਿਸਾਨ ਡਰੋਨਾਂ ਨੂੰ ਦਿਖਾਈ ਝੰਡੀ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸ਼ੁੱਕਰਵਾਰ ਨੂੰ ਦੇਸ਼ ਦੇ 100 ਸ਼ਹਿਰਾਂ ਲਈ ਕਿਸਾਨ ਡਰੋਨਾਂ ਨੂੰ ਹਰੀ ਦਿੱਤੀ। ਪ੍ਰੋਗਰਾਮ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਹੋਇਆ। ਇਹ ਇੱਕ ਅਜਿਹੀ ਯੋਜਨਾ ਹੈ, ਜੋ ਖੇਤੀ – ਕਿਸਾਨੀ ‘ਚ ਇੱਕ ਨਵੀਂ ਕ੍ਰਾਂਤੀ ਲਿਆ ਦੇਵੇਗੀ। ਕੀਟਨਾਸ਼ਕਾਂ ਦੇ ਛਿੜਕਾਅ ਤੋਂ ਲੈ ਕੇ ਦੂਜੀਆਂ ਹੋਰ ਸੁਵਿਧਾਵਾਂ ਇਸ ਤੋਂ ਮਿਲਣਗੀਆਂ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਸੀ ਕਿ ਇਹ 21ਵੀਂ ਸਦੀ ਦੀਆਂ ਆਧੁਨਿਕ ਖੇਤੀ ਸਹੂਲਤਾਂ ਦੀ ਦਿਸ਼ਾ ਵਿਚ ਇਕ ਨਵਾਂ ਅਧਿਆਏ ਹੈ। ਮੈਨੂੰ ਭਰੋਸਾ ਹੈ ਕਿ ਇਹ ਸ਼ੁਰੂਆਤ ਨਾ ਸਿਰਫ਼ ਡਰੋਨ ਸੈਕਟਰ ਦੇ ਵਿਕਾਸ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗੀ, ਸਗੋਂ ਅਸੀਮਤ ਸੰਭਾਵਨਾਵਾਂ ਲਈ ਅਸਮਾਨ ਵੀ ਖੋਲ੍ਹੇਗੀ।
Glad to have witnessed Kisan Drones in action at 100 places across the country. This is a commendable initiative by a vibrant start-up, @garuda_india.
Innovative technology will empower our farmers and make agriculture more profitable. pic.twitter.com/x5hTytderV
— Narendra Modi (@narendramodi) February 19, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.