Breaking NewsD5 specialEntertainmentNewsSportsTop News

ਖੇਤਾਂ ਤੋਂ ਟਮਾਟਰ ਤੋੜ ਅਨੁਸ਼ਕਾ ਸ਼ਰਮਾ ਨੇ ਬਣਾਈ ਸਪੈਸ਼ਲ ਡਿਸ਼ ਪਰ ਵਿਰਾਟ ਕੋਹਲੀ ਲਈ ਨਹੀਂ 

ਮੁੰਬਈ : ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਫਿਲਹਾਲ ਧੀ ‘ਤੇ ਫੋਕਸ ਕਰ ਰਹੀ ਹਨ। ਬਾਕੀ ਦੁਨੀਆ ਦੀ ਤਰ੍ਹਾਂ ਅਨੁਸ਼ਕਾ ਸ਼ਰਮਾ ਨੂੰ ਵੀ ਉਂਮੀਦ ਸੀ ਕਿ ਸਾਲ 2021 ‘ਚ ਮਹਾਮਾਰੀ ਖ਼ਤਮ ਹੋ ਜਾਵੇਗੀ। ਹਾਲ ਹੀ ‘ਚ ਇੱਕ ਇੰਸਟਾਗ੍ਰਾਮ ਪੋਸਟ ‘ਚ ਅਨੁਸ਼ਕਾ ਨੇ ਉਸ ਸਮੇਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦਿਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਜਦੋਂ ਉਨ੍ਹਾਂ ਨੇ ਪਹਿਲਾਂ ਲਾਕਡਾਊਨ ਦੇ ਦੌਰਾਨ ਟਮਾਟਰ ਦਾ ਜਾਮ ਬਣਾਇਆ ਸੀ।ਵੀਡੀਓ ‘ਚ ਅਨੁਸ਼ਕਾ ਸ਼ਰਮਾ ਆਪਣੇ ਆਰਗੈਨਿਕ ਫ਼ਾਰਮ ਤੋਂ ਟਮਾਟਰ ਤੋੜਦੇ ਨਜ਼ਰ ਆ ਰਹੇ ਹਨ, ਉਥੇ ਹੀ ਉਨ੍ਹਾਂ ਦਾ ਕੁੱਤਾ ਵੀ ਉਨ੍ਹਾਂ ਦੇ ਨਾਲ ਹੀ ਦਿਖਾਈ ਦੇ ਰਿਹਾ ਹੈ।

ਬਾਦਲਾਂ ‘ਤੇ ਭੜਕਿਆ ਰਾਜਾ ਵੜਿੰਗ ਸੁਖਬੀਰ ਬਾਦਲ ਨੂੰ ਸਿੱਧਾ ਚੈਲੰਜ,ਦਿੱਤੀ ਚੇਤਾਵਨੀ ਹੁਣ ਤੱਕ ਦੀ ਧਮਾਕੇਦਾਰ ਸਪੀਚ

ਵੀਡੀਓ ‘ਚ ਅਨੁਸ਼ਕਾ ਨੇ ਟਮਾਟਰ ਜੈਮ ਦੀ ਆਪਣੀ ਰੈਸਿਪੀ ਵੀ ਦੱਸੀ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਮਾਤਾ – ਪਿਤਾ ਅਜੈ ਕੁਮਾਰ ਸ਼ਰਮਾ ਅਤੇ ਆਸ਼ਿਮਾ ਸ਼ਰਮਾ ਦੇ ਨਾਲ ਜਾਮ ਦਾ ਆਨੰਦ ਲੈਂਦੇ ਹੋਏ ਵੀ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਸ਼ਰਮਾ ਨੇ ਲਿਖਿਆ “ਲਾਕਡਾਊਨ 2020 ‘ਚ ਜਦੋਂ ਮੈਂ ਕਾਫ਼ੀ ਸਾਰੇ ਫੂਡ ਬਲਾਗ ਦੇਖੇ ਸਨ ਤਾਂ ਇਸ ਜਾਮ ਬਣਾਉਣ ਵਾਲੇ ਵੀਡੀਓ ਨੂੰ ਸ਼ੂਟ ਕਰਨ ਦਾ ਫੈਸਲਾ ਕੀਤਾ ਅਤੇ ਸੋਚਿਆ ਸੀ ਕਿ ਮਹਾਮਾਰੀ 2021 ਦੇ ਅੰਤ ਤੱਕ ਚਲਾ ਜਾਵੇਗਾ।”

 

View this post on Instagram

 

A post shared by AnushkaSharma1588 (@anushkasharma)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button