Breaking NewsD5 specialNewsPunjab

ਖੇਤਾਂ ‘ਚ ਖਿਲਰਿਆ ਰੌਂਦਾਂ ਦਾ ਲੋਹਾ,ਗੈਂਗਸਟਰਾਂ ਦੀ ਰੀਸ ਆਹ ਕੀ ਕਰ ਬੈਠੇ (ਵੀਡੀਓ)

ਤਰਨ ਤਾਰਨ : ਤਰਨਤਾਰਨ ਦੇ ਗੋਇੰਦਵਾਲ ਅਧੀਨ ਆਉਂਦੇ ਪਿੰਡ ਧੂੰਦਾ ‘ਚ ਜ਼ਮੀਨ ਨੂੰ ਲੈ ਕੇ ਦੋ ਧਿਰਾਂ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣਾ ਆਇਆ ਹੈ।ਇਸ ਗੋਲੀ ਬਾਰੀ ‘ਚ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਬਾਰੇ ਇੱਕ ਪੱਖ ਦੀ ਮੰਨੀਏ ਤਾਂ ਵਿਵਾਦਤ ਜ਼ਮੀਨ ਓਹਨਾ ਦੀ ਪਿਤਾ ਪੁਰਖੀ ਹੈ ਜਦਕਿ ਦੂਜੀ ਧਿਰ ਇਸ ਜਮੀਨ ਉਪਰ ਜ਼ਬਰਦਸਤੀ ਕਬਜਾ ਕਰਨਾ ਚਾਹੁੰਦੀ ਹੈ ਤੇ ਇਸੀ ਨੀਯਤ ਨਾਲ ਦੂਜੀ ਧਿਰ ਨੇ ਉਨ੍ਹਾਂ ਤੇ ਜਾਨਲੇਵਾ ਕਰ ਦਿੱਤਾ। ਜਿਸ ਜਵਾਬ ਵਿੱਚ ਉਨ੍ਹਾਂ ਵੱਲੋਂ ਵੀ ਕਬਜ਼ਾ ਕਰਨ ਆਏ ਵਿਅਕਤੀਆਂ ਤੇ ਫਾਈਰਿੰਗ ਕੀਤੀ ਗਈ।

Read Also ਗੈਂਗਸਟਰਾਂ ਨੇ ਮਾਰਿਆ ਬੇਕਸੂਰ ਰਿਕਸ਼ੇ ਵਾਲਾ

ਜਦਕਿ ਇਸ ਗੋਲੀਬਾਰੀ ਚ ਜਖ਼ਮੀ ਹੋਏ ਦੂਜੀ ਧਿਰ ਦੇ ਲਵਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਇਹ ਜਮੀਨ ਉਹਨਾਂ ਦੀ ਹੈ ਅਤੇ ਜਿਸ ਦਾ ਕੇਸ ਉਹ ਅਦਾਲਤ ‘ਚ ਪਹਿਲਾਂ ਹੀ ਜਿੱਤ ਚੁੱਕੇ ਹਨ। ਉਧਰ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੋਹਾ ਧਿਰਾਂ ਵਿਚਾਲੇ ਗੋਲੀਬਾਰੀ ਦੀ ਪੁਸ਼ਟੀ ਕਰਦਿਆਂ, ਦੋਸ਼ੀਆਂ ਨੂੰ ਅੰਜ਼ਾਮ ਪਹੁੰਚਾਉਣ ਦੀ ਗੱਲ ਆਖੀ ਹੈ। ਫਿਲਹਾਲ ਮਾਮਲੇ ਦੀ ਅਸਲ ਸੱਚਾਈ ਕੀ ਹੈ ਅਤੇ ਜ਼ਮੀਨ ਤੇ ਅਸਲੀ ਹੱਕ ਕਿਸਦਾ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਐਨਾ ਜ਼ਰੂਰ ਹੈ ਕਿ ਇਸ ਤਰ੍ਹਾਂ ਸ਼ਰੇਆਮ ਚੱਲਦੀਆਂ ਗੋਲੀਆਂ ਨੇ, ਕਨੂੰਨ ਵਿਵਸਥਾ ਦੀਆਂ ਵੱਖੀਆਂ ਤਾਂ ਪਾੜੀਆਂ ਹੀ, ਨਾਲ ਹੀ ਕਈ ਘਰਾਂ ਦੇ ਚਿਰਾਗਾਂ ਨੂੰ ਵੀ ਕੰਧੋਲੀਆਂ ਤੋਂ ਚੁੱਕ ਜੇਲ੍ਹ ਦੀਆਂ ਸੀਖਾਂ ਪਿੱਛੇ ਲਿਆ ਬਿਠਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button