Press ReleasePunjabTop News

ਖੇਡ ਮੰਤਰੀ ਵੱਲੋਂ ਯੂਨੀਵਰਸਿਟੀ ਕਾਲਜ ਬਰਨਾਲਾ ’ਚ ਖੇਡ ਕੰਪਲੈਕਸ ਦਾ ਉਦਘਾਟਨ

---ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ’ਤੇ ਖੇਡ ਪਾਰਕ ਬਣਾਉਣ ’ਤੇ ਦਿੱਤਾ ਜ਼ੋਰ

ਬਰਨਾਲਾ, 3 ਫਰਵਰੀ
        ਪੰਜਾਬ ਸਰਕਾਰ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਵੱਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਨਵੀਂ ਖੇਡ ਨੀਤੀ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾ ਰਹੀ ਹੈ ਤਾਂ ਜੋ ਕੌਮਾਂਤਰੀ ਪੱਧਰ ’ਤੇ ਪੰਜਾਬ ਦੀ ਝੋਲੀ ਵੱਧ ਤੋਂ ਵੱਧ ਤਗਮੇ ਪੈਣ।
 ਇਹ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਨਵੀਂ ਇਮਾਰਤ ਅਤੇ ਸਪੋਰਟਸ ਕੰਪਲੈਕਸ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਖੇਡ ਮੰਤਰੀ ਸ. ਮੀਤ ਹੇਅਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਖੇਡਾਂ ਵਿਚ ਨੰਬਰ ਇਕ ਜ਼ਿਲ੍ਹਾ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਪਿੰਡਾਂ ਵਿੱਚ ਖੇਡ ਮੈਦਾਨਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਪੰਚਾਇਤ ਜ਼ਮੀਨ ਉਪਲੱਬਧ ਹੋਵੇਗੀ, ਉਥੇ ਤਰਜੀਹੀ ਆਧਾਰ ’ਤੇ ਖੇਡ ਮੈਦਾਨ ਬਣਾਏ ਜਾਣਗੇ।
  ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ ਤੇ ਪ੍ਰੋ. ਅਰਵਿੰਦ ਵੱਲੋਂ ਸੁਝਾਏ ਇਸ ਪ੍ਰਾਜੈਕਟ ਦੀ ਸ਼ਲਾਘਾ ਕੀਤੀ। ਡਾ. ਵਿਭਾ ਅਗਰਵਾਲ ਵੱਲੋਂ ਖੇਡ ਪ੍ਰਾਜੈਕਟ ਨੂੰ ਡਿਜੀਟਲ ਰੂਪ ’ਚ ਦਿਖਾਇਆ। ਪ੍ਰੋ. ਅਰਵਿੰਦ ਨੇ ਕਾਲਜ ਵਿੱਚ ਕਿੱਤਾ-ਮੁਖੀ ਕੋਰਸਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਕਾਲਜ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ, ਪ੍ਰੋ. ਅਰਵਿੰਦ, ਡਾ. ਮੁਕੇਸ਼ ਠੱਕਰ (ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ) ਤੇ ਡਾ. ਸਤਨਾਮ ਸਿੰਘ ਸੰਧੂ (ਡਾਇਰੈਕਟਰ ਡਿਸਟੈਂਸ ਐਜੂਕੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਕਾਲਜ ਦੇ ਕੌਮਾਂਤਰੀ ਖਿਡਾਰੀ ਦਮਨੀਤ ਸਿੰਘ ਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ।
  ਇਸ ਮੌਕੇ ਵੱਖ ਵੱਖ ਕਾਲਜਾਂ ਤੋਂ ਡਾ. ਬਰਿੰਦਰ ਕੌਰ, ਡਾ. ਲਖਵੀਰ ਸਿੰਘ ਗਿੱਲ, ਡਾ. ਅਨੁਜੋਤ ਸੋਨੀ, ਡਾ. ਬਾਲਕ੍ਰਿਸ਼ਨ, ਪ੍ਰਿੰਸੀਪਲ ਚਰਨਜੀਤ ਧਾਲੀਵਾਲ, ਡਾ. ਹਰਪ੍ਰੀਤ ਕੌਰ ਰੂਬੀ, ਡਾ. ਗਗਨਦੀਪ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।
       ਸਾਇੰਸ ਤਕਨਾਲੋਜੀ ਮੰਤਰੀ ਸ. ਮੀਤ ਹੇਅਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਕਰੀਬ 20 ਲੱਖ ਦੀ ਲਾਗਤ ਵਾਲੀ ਅਟਲ ਟਿੰਕਰਿੰਗ ਲੈਬ ਦਾ ਉਦਘਾਟਨ ਕੀਤਾ ਗਿਆ, ਜਿਸ ’ਚ ਆਰਟੀਫਿਸ਼ਲ ਇੰਟੈਲੀਜੈਂਸ ਤੇ ਹੋਰ ਤਕਨੀਕਾਂ ਨਾਲ ਸਬੰਧਤ ਕਰੀਬ 12 ਲੱਖ ਦਾ ਸਮਾਨ ਉਪਲੱਬਧ ਹੈ। ਸ. ਮੀਤ ਹੇਅਰ ਨੇ ਕਿਹਾ ਕਿ ਹੁਣ ਵਿਦਿਆਰਥੀ ਆਰਟੀਫਿਸ਼ਲ ਇੰਟੈਲੀਜੈਂਸ ਤੇ ਇਲੈਕਟ੍ਰੋਨਿਕਸ ਨਾਲ ਸਬੰਧਤ ਤਜਰਬੇ ਕਰਨ ਦੇ ਸਮਰੱਥ ਹੋਣਗੇ। ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਦੀ ਸਕੀਮ ਤਹਿਤ ਬਣੀ ਇਹ ਜ਼ਿਲ੍ਹੇ ਦੀ ਦੂਜੀ ਅਟਲ ਟਿੰਕਰਿੰਗ ਲੈਬ ਹੈੇ। ਇਸ ਮੌਕੇ ਉਨ੍ਹਾਂ ਲੈਬ ਦੇ ਕਮਰੇ ਲਈ ਸਹਿਯੋਗ ਦੇਣ ਵਾਲੇ ਪਿੰਡ ਦੇ ਪਤਵੰਤਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰੇਨੂੰ ਬਾਲਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ, ਸਕੂਲ ਪ੍ਰਿੰਸੀਪਲ ਜਸਬੀਰ ਸਿੰਘ, ਅਧਿਆਪਕ ਰਿਸ਼ੀ ਸ਼ਰਮਾ, ਲੈਬ ਇੰਚਾਰਜ ਅਵਨੀਸ਼ ਕੁਮਾਰ, ਸੁਮਨਦੀਪ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button