ਖੁੱਲ੍ਹਾ ਛੱਡਣ ਤੇ ਕਰੋਨਾ ਵਾਇਰਸ ਨਾਲ ਪੰਜਾਬ ‘ਚ ਹੋ ਸਕਦੀਆਂ ਨੇ ਲੱਖਾਂ ਮੌਤਾਂ !
ਹੈਲਥ ਤੇ ਸ਼ੋਸਲ ਸਇੰਸ ਫੋਰਮ, ਪੰਜਾਬ
ਸ੍ਰੀ ਅਮਰ ਗਰਗ ਨੇ ਹੈਲਥ ਤੇ ਸ਼ੋਸਲ ਸਇੰਸ ਫੋਰਮ ਵਲੋਂ ਕਰੋਨਾ ਵਾਇਰਸ ਦੇ ਪੰਜਾਬ ਨੂੰ ਖਤਰੇ ਬਾਰੇ ਪ੍ਰੋ.(ਡਾ) ਪ੍ਰੇਮ ਖੋਸਲਾ ਐਮ ਡੀ,ਡੀ ਐਮ, ਡੀ ਐੱਨ ਬੀ, ਡਾ. ਸ਼ਿਆਮ ਸੁੰਦਰ ਦੀਪਤੀ, ਐਮ. ਡੀ,(ਪ੍ਰੋਫੈਸਰ ਐਮੀਰੇਟਟਸ, ਕਮਿਊਨਟੀ ਮੈਡੀਸਨ, ਮੈਡੀਕਲ ਕਾਲਜ ਅੰਮ੍ਰਿਤਸਰ) ਅਤੇ ਫੂਡ ਸਿਕੋਰਟੀ ਤੇ ਸੁਝਾਉ ਲਈ ਮੈਨੇਜਮੈਂਟ ਸਲਾਹਕਾਰ ਸ਼੍ਰੀ ਰਿਤੂੰਬਰ ਨਾਥ ਹੂਸਟਨ, ਯੂ ਐਸ ਏ, ਤੋਂ ਮਿਲੀ ਜਾਣਕਾਰੀ ਤੋਂ ਤਿਆਰ ਕੀਤੀ ਰਿਪੋਰਟ ਜਾਰੀ ਕੀਤੀ ਹੈ।ਬਿਲਕੁਲ ਖੁਲਾ ਛੱਡਣ ਤੇ ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੋ ਸਕਦੀਆਂ ਹਨ ਇਕ ਲੱਖ ਛਿਆਸੀ ਹਜ਼ਾਰ ਤੋਂ ਅਠਾਰਾਂ ਲੱਖ ਸੱਠ ਹਜ਼ਾਰ ਮੌਤਾਂ। ਚੰਗੀ ਖ਼ਬਰ ਹੈ ਕਿ ਸਰਕਾਰੀ ਹਿਦਾਇਤਾਂ ਮਨਣ ਤੇ ਸ਼ਾਈਦ ਸੈਂਕੜਿਆਂ ਤਕ ਵੀ ਨਾ ਪੁੱਜ ਸਕੇ ਮੌਤਾਂ ਦੀ ਗਿਣਤੀ
ਪੰਜਾਬ ਦੀ ਅਨੁਮਾਨਤ 3 ਕਰੋੜ 5 ਲੱਖ ਅਬਾਦੀ ਵਿਚ 5 ਲੱਖ ਪਰਵਾਸੀ ਮਜ਼ਦੂਰ, ਭਾਰਤੀ, ਤੇ ਬਾਹਰਲੇ ਵਿਦਿਆਰਥੀਆਂ ਨੂੰ ਸ਼ਾਮਲ ਕਰ ਕਰ ਕੇ ਤਕਰੀਬਨ 3 ਕਰੋੜ 10 ਦੱਸ ਲੱਖ ਦੀ ਅਨੁਮਾਨਤ ਅਬਾਦੀ ਹੈ। ਪ੍ਰੋਫ਼ੈਸਰ ਗਾਬ੍ਰਿਲ ਲਿਉਂਗ ਪਬਲਿਕ ਹੈਲਥ ਮੈਡੀਸਨ, ਹਾਂਗ ਕਾਂਗ ਯੂਨੀਵਰਸਟੀ ਦੇ 2.5 ਪ੍ਰਤੀ ਸੰਕ੍ਰਮਿਤ ਵਿਅਕਤੀ ਦੇ ਬਿਮਾਰੀ ਫੈਲਾਉਣ ਦੇ ਖਤਰੇ ਦੀ ਦਰ ਨੂੰ ਮੰਨ ਕੇ 60 ਤੋਂ 80 ਫ਼ੀਸਦ ਆਬਾਦੀ ਨੂੰ ਕਰੋਨਾ ਹੋਣ ਦਾ ਖਤਰਾ ਹੈ। ਜੇ 60 ਫੀਸਦੀ ਵੀ ਅੰਦਾਜਾ ਵੀ ਲਾਇਆ ਜਾਵੇ ਅਤੇ ਜੇ ਇਸ ਨੂੰ ਪੰਜਾਬ ਤੇ ਲਾਗੂ ਕੀਤਾ ਜਾਵੇ ਤਾਂ ਵੱਡੇ ਭਿਆਨਕ ਸਿੱਟੇ ਨਜ਼ਰ ਆ ਰਹੇ ਹਨ।
ਜੇ ਕਰ ਸਰਕਾਰੀ ਹਿਦਾਇਤਾਂ ਨਾ ਮੰਨਿਆ ਅਤੇ ਲੋਕਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਕਰੋਨਾ ਵਾਇਰਸ ਨਾਲ ਪੰਜਾਬ ਵਿੱਚ ਇਕ ਕਰੋੜ ਛਿਆਸੀ ਲੱਖ ਬਿਮਾਰ ਹੋਣਗੇ। ਇਕ ਫ਼ੀਸਦ ਮੌਤ ਦੀ ਦਰ ਨਾਲ ਅਨੁਮਾਨਿਤ ਗਿਣਤੀ 186,000 ਬਣਦੀ ਹੈ ਲੇਕਿਨ ਮੌਤ ਦੀ ਦਰ ਵਿਕਸਤ ਹੋ ਰਹੇ ਦੇਸ਼ਾਂ ਵਿਚ 10 ਫੀ ਸਦੀ ਲਈਏ ਤਾਂ ਪੰਜਾਬ ਵਿੱਚ ਅਠਾਰਾਂ ਲੱਖ ਸੱਠ ਹਜ਼ਾਰ (18,60,000) ਮੌਤਾਂ ਹੋ ਸਕਦੀਆਂ ਹਨ। ਸਰਕਾਰਾਂ ਨੇ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਹੀ ਇਹ ਸੱਖਤ ਫੈਸਲੇ ਕੀਤੇ ਹਨ।ਪੰਜਾਬ, ਹਰਿਆਣਾ, ਯੂ ਟੀ, ਤੇ ਕੇਂਦਰ ਦੀ ਸਰਕਾਰਾਂ ਨੇ ਦੁਰੁਸਤ ਫੈਸਲਾ ਲੈਂਦੇ ਹੋਏ ਚਾਈਨਾ ਪੈਟਰਨ ਤੇ ਲਾਕ ਆਊਟ/ਕਰਫਿਊ ਦਾ ਫੈਸਲਾ ਸਾਡੇ ਬਚਾਉ ਲਈ ਹੀ ਕੀਤਾ ਹੈ।
ਇਸ ਭਿਆਨਕ ਵਰਤਾਰੇ ਤੋਂ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਦੁਨੀਆਂ ਵਿੱਚ ਹੋਰ ਦੇਸ਼ਾਂ ਵਲੋਂ ਕੀਤੀਆਂ ਗਲਤੀਆਂ ਦੇ ਨੁਕਸਾਨ ਤੇ ਸ਼ਹੀ ਕਦਮ ਚੁੱਕੇ ਜਾਣ ਤੋਂ ਕਾਮਯਾਬੀ ਹੋਣ ਦੇ ਸਬਕ ਸਿੱਖ ਲਈਏ। ਜਨੇਵਾ ਵਿਚ ਵਿਸ਼ਵ ਸਿਹਤ ਸੰਸਥਾ ਦੇ ਸੱਦੇ ਤੇ 400 ਮਾਹਿਰਾਂ ਦੀ ਮੀਟੰਗ ਵਿਚ ਜਾ ਰਹੇ ਹੋਂਗ ਕਾਂਗ ਦੇ ਪਬਲਿਕ ਹੈਲਥ ਐਕਸਪਰਟ ਗਾਬ੍ਰਿਲ ਲਿਉਂਗ ਨੇ ਦੁਨੀਆਂ ਨੂੰ ਆਉਣ ਵਾਲੇ ਖਤਰੇ ਤੋਂ ਚੌਕਸ ਕੀਤਾ ਹੈ ਤੇ “ਗਾਰਡੀਅਨ” ਦੀ ਇਸ ਰਿਪੋਰਟ ਵਿਚ ਸਰਕਾਰਾਂ ਨੂੰ ਪਬਲਿਕ ਲਾਕ ਆਊਟ ਵਰਗੇ ਕਦਮ ਚੁੱਕਣ ਦੀ ਫੌਰੀ ਲੋੜ ਤੇ ਜੋਰ ਦਿੱਤਾ ਹੈ।
ਅਮਰੀਕਾ( ਹੁਸਟਨ) ਵਿਚ ਹਿੰਦੁਸਤਾਨੀ ਪਿਛੋਕੜ ਦੇ ਇਕ ਮੈਨਜਮੈਂਟ ਦੇ ਜਾਣਕਾਰ ਰਿਤੂੰਬਰ ਨਾਥ, ਅਨੁਸਾਰ ਭੋਜਨ ਦੇ ਲਈ ਪੰਜਾਬ ਵਿੱਚ ਘਟੋ ਘੱਟ ਉਪਰਾਲੇ ਨਾਲ ਦਿਹਾੜੀਦਾਰਾਂ ਤੇ ਮਜ਼ਦੂਰਾਂ ਨੂੰ ਭੁਨੇ ਹੋਏ ਦਾਣੇ, ਮੱਕੀ, ਕਣਕ, ਛੋਲੇ, ਭੁਜੀਆ ਹੋਇਆ ਸੁੱਕਾ ਦਲੀਆ ਆਦਿ ਪਿੰਡ ਤੇ ਬਸਤੀਆਂ ਪੱਧਰ ਤੇ ਉਪਲੱਬਧ ਕਰਵਾਇਆ ਜਾ ਸਕਦਾ ਹੈ । ਭੁੰਨੇ ਹੋਏ ਦਾਣਿਆਂ ਦਾ ਸੱਤੂ(ਪਿਸਾਇਆ ਹੋਇਆ) ਯੂ. ਪੀ. ਬਿਹਾਰ, ਮੱਧ ਪ੍ਰਦੇਸ਼ ਆਦਿ ਵਿੱਚ ਬਹੁਤ ਕਾਰਗਾਰ ਸਿੱਧ ਹੋ ਸਕਦਾ ਹੈ। ਭੱਠੀ ਚੋ ਨਿਕਲਿਆ ਇਹ ਭੋਜਨ ਕੀਟਾਣੂ ਰਹਿਤ ਵੀ ਹੋਵੇਗਾ।
ਇਹ ਭੋਜਨ ਦੇ ਉਪਾ ਘੱਟ ਖਰਚੇ ਵਾਲੇ ਹਨ, ਪਕਾਉਣ ਲਈ ਖੇਚਲਾ ਵੀ ਘੱਟ, ਸ਼ੈਲਫ ਲਾਈਫ ਵੀ ਵੱਧ ਹੈ, ਖਰਾਬ ਹੋਣ ਤੇ ਬਾਸੀ ਹੋਣ ਦਾ ਖਤਰਾ ਵੀ ਨਹੀਂ ਹੈ,ਅਤੇ ਪੰਜਾਬ, ਤੇ ਹਿੰਦੁਸਤਾਨ ਵਿੱਚ ਹਰ ਥਾਂ ਗੁਦਾਮਾਂ ਵਿੱਚ ਅਨਾਜ ਉਪਲੱਬਧ ਹੈ।ਫੂਡ ਚੇਨ ਬਣਾਉ ਕਰੋਨਾ ਚੇਨ ਤੋੜੋ ਦਾ ਨਾਅਰਾ ਦਿੰਦੇ ਹੋਏ ਸ਼੍ਰੀ ਅਮਰ ਗਰਗ “ਕਲਮਦਾਨ” ਸਪੋਕਸਪਰਸਨ, ਸ਼ੋਸਲ ਸਾਇੰਸ ਤੇ ਹੈਲਥ ਫ਼ੋਰਮ, ਪੰਜਾਬ ਨੇ ਕਿਹਾ ਕਿ ਜੇ ਕਰੋਨਾ ਚੇਨ ਤੋੜਨੀ ਹੈ ਤਾਂ ਫੂਡ ਚੇਨ ਬਣਾਉਣੀ ਹੋਵੇਗੀ, ਇਸ ਲਈ ਗੁਦਾਮਾਂ ਵਿੱਚ ਪਿਆ 25% ਅਨਾਜ ਇਸ ਮੌਕੇ ਵੰਡ ਦੇਣਾ ਚਾਹੀਦਾ ਹੈ। ਡਾ. ਦੀਪਤੀ ਤੇ ਡਾ. ਖੋਸਲਾ ਨੇ ਕਿਹਾ ਇਸ ਵਿਗਿਆਨਿਕ ਜਾਣਕਾਰੀ ਦੇ ਮੱਦੇਨਜਰ ਸੁਚੇਤ ਹੋਣ ਦੀ ਲੋੜ ਹੈ। ਵਿਸ਼ਵ ਸਿਹਤ ਸੰਸਥਾ ਅਤੇ ਦੇਸ਼ ਦੇ ਸਿਹਤ ਮੰਤਰਾਲੇ ਵੱਲੋਂ ਸਮੇਂ ਸਮੇਂ ਜਾਰੀ ਹਿਦਾਇਤਾਂ ਨੂੰ ਸੰਜੀਦਗੀ ਨਾਲ ਲਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀਆਂ ਇੱਧਰ ਉੱਧਰ ਦੀਆਂ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.